ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਇਕ ਜਾਦੂਗਰ ਅਤੇ ਸਟੰਟਮੈਨ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ। ਉਸ ਦੇ ਵੀਡੀਓ ਨੇ ਯੂ-ਟਿਊਬ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਟੰਟਮੈਨ ਦਾ ਨਾਮ ਡੇਵਿਡ ਬਲੇਨ (47) ਹੈ। ਜੋ ਅਕਸਰ ਆਪਣੇ ਖਤਰਨਾਕ ਸਟੰਟ ਦੇ ਲਈ ਸੁਰਖੀਆਂ ਵਿਚ ਰਹਿੰਦਾ ਹੈ। ਡੇਵਿਡ ਨੇ ਹਾਲ ਹੀ ਵਿਚ ਗੁਬਾਰਿਆਂ ਦੇ ਜ਼ਰੀਏ 25000 ਫੁੱਟ ਦੀ ਉੱਚਾਈ 'ਤੇ ਉੱਡ ਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਕਰਤਬ ਉਹਨਾਂ ਨੇ ਬੁੱਧਵਾਰ ਨੂੰ ਕੀਤਾ।
ਅਮਰੀਕਾ ਦੇ ਅਰੀਜੋਨਾ ਵਿਚ ਹੀ ਉਹਨਾਂ ਨੇ ਇਹ ਖਤਰਨਾਕ ਸਟੰਟ ਦਾ ਪ੍ਰਦਰਸ਼ਨ ਕੀਤਾ।ਇਸ ਸਟੰਟ ਨੂੰ ਉਹਨਾਂ ਨੇ Ascension ਦਾ ਨਾਮ ਦਿੱਤਾ। ਇਸ ਸਟੰਟ ਨੂੰ ਕਰਨ ਦੇ ਬਾਅਦ ਡੇਵਿਡ ਨੇ ਕਿਹਾ ਕਿ ਮੈਨੂੰ ਇਹ ਇਕ ਜਾਦੂ ਵਾਂਗ ਹੀ ਲੱਗਾ। ਮੈਨੂੰ ਅਜਿਹਾ ਲੱਗਾ ਕਿ ਜਿਵੇਂ ਮੈਂ ਹਵਾ ਵਿਚ ਤੈਰ ਰਿਹਾ ਹਾਂ। ਉਹਨਾਂ ਦੇ ਇਸ ਸਟੰਟ ਦੇ ਪਿੱਛੇ ਇਕ ਪੂਰੀ ਟੀਮ ਕੰਮ ਕਰ ਰਹੀ ਸੀ।ਜਿਸ ਉੱਚਾਈ 'ਤੇ ਜਹਾਜ਼ ਉੱਡਦੇ ਹਨ ਉਸ ਤੱਕ ਜਾ ਕੇ ਉਹਨਾਂ ਨੇ ਇਹਨਾਂ ਗੁਬਾਰਿਆਂ ਨੂੰ ਛੱਡ ਦਿੱਤਾ ਅਤੇ ਖੁਦ ਪੈਰਾਸ਼ੂਟ ਜ਼ਰੀਏ ਲੈਂਡ ਕਰ ਗਏ।
ਇਹ ਉੱਚਾਈ ਉੰਨੀ ਹੈ ਜਿੰਨੀ 'ਤੇ ਆਮਤੌਰ 'ਤੇ ਜਹਾਜ਼ ਉੱਡਦੇ ਹਨ। ਡੇਵਿਡ ਇਸ ਤੋਂ ਪਹਿਲਾਂ ਵੀ ਹਾਈ ਰਿਸਕ ਸਟੰਟ ਕਰ ਚੁੱਕੇ ਹਨ। ਟਾਈਮਜ਼ ਸਕਵਾਇਰ ਵਿਚ ਉਹ ਦੋ ਦਿਨਾਂ ਤੱਕ ਬਰਫ ਦੇ ਇਕ ਬਲਾਕ ਵਿਚ ਰਹੇ ਸਨ। ਲੱਗਭਗ 63 ਘੰਟਿਆਂ ਤੱਕ ਉਹ ਇਸ ਬਰਫ ਦੇ ਬਲਾਕ ਵਿਚ ਰਹੇ ਸਨ।ਇਸ ਸਟੰਟ ਨੂੰ ਡੇਵਿਡ ਨੇ ਲਾਈਵਸ੍ਰਟੀਮ ਕੀਤਾ ਸੀ। ਯੂ-ਟਿਊਬ ਦੇ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਵੱਧ 770,000 ਵਿਊਰਜ਼ ਨੇ ਉਹਨਾਂ ਦਾ ਲਾਈਵ ਵੀਡੀਓ ਦੇਖਿਆ। ਡੇਵਿਡ ਨੇ ਇਸ ਸਟੰਟ ਦੇ ਲਈ ਦੋ ਸਾਲਾਂ ਤੱਕ ਤਿਆਰੀ ਕੀਤੀ ਸੀ।
ਯੂ. ਕੇ : ਮਾਨਚੈਸਟਰ ਹਵਾਈ ਅੱਡੇ ਤੋਂ ਫੜੇ 16 ਕਿਲੋ ਸੋਨੇ ਦੀ ਹੋਵੇਗੀ ਨੀਲਾਮੀ
NEXT STORY