ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਨੂੰ ਲੈਕੇ ਆਲੋਚਨਾਵਾਂ ਨਾਲ ਘਿਰੇ ਹਨ। ਇਸ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਨੇ ਪਹਿਲੀ ਵਾਰ ਟਰੰਪ ਨੂੰ ਚਿਤਾਵਨੀ ਦਿੱਤੀ ਹੈ। ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁਝ ਟਵੀਟਸ ਨੂੰ ਫਲੈਗ ਕਰਦੇ ਹੋਏ ਫੈਕਟ ਚੈੱਕ ਦੀ ਚਿਤਾਵਨੀ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਸੋਸ਼ਲ਼ ਮੀਡੀਆ ਪਲੇਟਫਾਰਮ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਚਿਤਾਵਨੀ ਦਿੱਤੀ ਹੈ। ਉੱਤੇ ਚਿਤਾਵਨੀ ਦੇ ਬਾਅਦ ਟਰੰਪ ਨੇ ਇਸ ਨੂੰ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਕਦਮ ਦੱਸਿਆ। ਟਰੰਪ ਨੇ ਇਸ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਦਖਲ ਦੇਣਾ ਕਰਾਰ ਦਿੱਤਾ ਹੈ।
ਮੰਗਲਵਾਰ ਨੂੰ ਟਰੰਪ ਦੇ 2 ਟਵੀਟਸ 'ਤੇ ਟਵਿੱਟਰ ਵੱਲੋਂ ਚਿਤਾਵਨੀ ਦਿੱਤੀ ਗਈ। ਮੇਲ-ਇਨ ਬੈਲਟਸ ਨੂੰ ਫਰਜ਼ੀ ਅਤੇ 'ਮੇਲ-ਬਕਸਾ ਲੁੱਟ ਲਿਆ ਜਾਵੇਗਾ' ਕਹਿੰਦੇ ਹੋਏ ਟਰੰਪ ਦੇ ਅਧਿਕਾਰਤ ਅਕਾਊਂਟ ਤੋਂ ਕੁਝ ਟਵੀਟਸ ਕੀਤੇ ਗਏ ਸਨ। ਹੁਣ ਇਹਨਾਂ ਟਵੀਟ 'ਤੇ ਇਕ ਲਿੰਕ ਆ ਰਿਹਾ ਹੈ ਜਿਸ 'ਤੇ ਲਿਖਿਆ ਹੈ ਮੇਲ-ਇਨ ਬੈਲਟਸ ਦੇ ਬਾਰੇ ਵਿਚ ਤੱਥ ਜਾਣੋ। ਇਹ ਲਿੰਕ ਟਵਿੱਟਰ ਯੂਜ਼ਰਸ ਨੂੰ ਮੋਮੇਂਟਸ ਪੇਜ 'ਤੇ ਫੈਕਟ ਚੈੱਕ ਲਈ ਲਿਜਾਂਦਾ ਹੈ। ਇੱਥੇ ਟਰੰਪ ਦੇ ਅਪ੍ਰਮਾਣਿਤ ਦਾਅਵਿਆਂ ਦੇ ਸੰਬੰਧ ਵਿਚ ਖਬਰਾਂ ਦਿੱਸਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਬਿਡੇਨ ਨੇ ਮਾਸਕ ਪਾਉਣ ਸਬੰਧੀ ਮੁੱਦੇ 'ਤੇ ਟਰੰਪ ਨੂੰ ਦੱਸਿਆ 'ਮੂਰਖ'
ਇਸ ਵਿਚ ਟਰੰਪ ਨੇ ਲੜੀਵਾਰ ਦੋ ਟਵੀਟਾਂ ਜ਼ਰੀਏ ਟਵਿੱਟਰ ਦੇ ਕਦਮ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਟਰੰਪ ਨੇ ਪਹਿਲੇ ਟਵੀਟ ਵਿਚ ਲਿਖਿਆ,''ਟਵਿੱਟਰ ਹੁਣ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਵੀ ਦਖਲ ਦੇ ਰਿਹਾ ਹੈ। ਉਹ ਕਹਿ ਰਹੇ ਹਨ ਕਿ ਮੇਲ-ਇਨ-ਬੈਲਟਸ ਦੇ ਬਾਰੇ ਵਿਚ ਮੇਰਾ ਬਿਆਨ ਵੱਡੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨੂੰ ਜਨਮ ਦੇਵੇਗਾ। ਇਹ ਗਲਤ ਹੈ। ਇਹ ਫੇਕ ਨਿਊਜ਼ ਸੀ.ਐੱਨ.ਐੱਨ. ਅਤੇ ਐਮਾਜ਼ਾਨ ਵਾਸ਼ਿੰਗਟਨ ਪੋਸਟ ਦੀ ਫੈਕਟ ਚੈਕਿੰਗ 'ਤੇ ਆਧਾਰਿਤ ਹੈ।''
ਇਕ ਹੋਰ ਟਵੀਟ ਵਿਚ ਟਰੰਪ ਨੇ ਕਿਹਾ,''ਟਵਿੱਟਰ ਪੂਰੀ ਤਰ੍ਹਾਂ ਨਾਲ ਬੋਲਣ ਦੀ ਆਜ਼ਾਦੀ 'ਤੇ ਹਮਲਾ ਕਰ ਰਿਹਾ ਹੈ। ਇਕ ਰਾਸ਼ਟਰਪਤੀ ਦੇ ਰੂਪ ਵਿਚ ਅਜਿਹਾ ਨਹੀਂ ਹੋਣ ਦੇਵਾਂਗਾ।'' ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚ ਟਰੰਪ ਗੋਲਫ ਖੇਡਦੇ ਨਜ਼ਰ ਆਏ ਸਨ। ਇਸ ਨੂੰ ਲੈ ਕੇ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਟਰੰਪ ਨੇ ਮੀਡੀਆ 'ਤੇ ਨਿਸ਼ਾਨਾ ਵਿੰਨ੍ਹਦਿਆਂ ਟਵੀਟ ਕੀਤਾ ਸੀ ਕਿ ਫਰਜ਼ੀ ਅਤੇ ਭ੍ਰਿਸ਼ਟ ਨਿਊਜ਼ ਨੇ ਇਸ ਨੂੰ ਇੰਝ ਪੇਸ਼ ਕੀਤਾ ਜਿਵੇਂ ਕੋਈ ਪਾਪ ਕੀਤਾ ਗਿਆ ਹੋਵੇ।
ਬਿਡੇਨ ਨੇ ਮਾਸਕ ਪਾਉਣ ਸਬੰਧੀ ਮੁੱਦੇ 'ਤੇ ਟਰੰਪ ਨੂੰ ਦੱਸਿਆ 'ਮੂਰਖ'
NEXT STORY