ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ ਵੀ. ਸ਼੍ਰਿੰਗਲਾ ਦਾ ਕਹਿਣਾ ਹੈ ਕਿ ਅਮਰੀਕੀ ਸੰਸਦ ਦੇ ਦੋਵੇਂ ਸਦਨਾਂ ਹਾਊਸ ਆਫ ਰੀਪ੍ਰੀਜੈਂਟੇਟਿਵਜ਼ ਅਤੇ ਸੈਨੇਟ ਦੇ 'ਸੰਸਦੀ ਇੰਡੀਆ ਕੌਕਸ' ਨੇ ਦੁਨੀਆ ਦੇ ਦੋ ਵੱਡੇ ਲੋਕਤੰਤਰੀ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਬਿਹਤਰ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। 'ਕਾਂਗਰੇਸਨਲ ਕੌਕਸ ਆਨ ਇੰਡੀਆ ਐਂਡ ਇੰਡੀਅਨ-ਅਮੇਰਿਕਨਜ਼' ਦੇ ਸਹਿ ਪ੍ਰਧਾਨਾਂ ਵੱਲੋਂ ਸ਼੍ਰਿੰਗਲਾ ਦੇ ਸਨਮਾਨ ਵਿਚ ਆਯੋਜਿਤ ਦਾਅਵਤ ਵਿਚ ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਵਿਚ ਹਰ ਕਦਮ 'ਤੇ ਖਿਆਲ ਰੱਖਿਆ ਹੈ।
ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿਚ ਵੀਰਵਾਰ ਸ਼ਾਮ ਆਯੋਜਿਤ ਇਸ ਦਾਅਵਤ ਵਿਚ ਹਾਊਸ ਆਫ ਰੀਪ੍ਰੀਜੈਂਟੇਟਿਵਜ਼ ਅਤੇ ਸੈਨੇਟ ਦੇ 60 ਤੋਂ ਜ਼ਿਆਦਾ ਮੈਂਬਰਾਂ ਨੇ ਹਿੱਸਾ ਲਿਆ। ਇਨ੍ਹਾਂ ਸੰਸਦ ਮੈਂਬਰਾਂ ਵਿਚ ਸੈਨੇਟ ਇੰਡੀਆ ਕੌਕਸ ਦੇ ਸਹਿ ਪ੍ਰਧਾਨ ਸੈਨੇਟਰ ਜੌਨ ਕੋਰਨਿਨ ਅਤੇ ਮਾਰਕ ਵਾਰਨਰ ਅਤੇ ਭਾਰਤੀ-ਅਮਰੀਕੀ ਸੰਸਦ ਮੈਂਬਰ ਤੁਲਸੀ ਗੇਬਾਰਡ ਵੀ ਸ਼ਾਮਲ ਸੀ। ਸਮਾਗਮ ਵਿਚ ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਵੀ ਹਿੱਸਾ ਲਿਆ। ਰਾਜਦੂਤ ਸ਼੍ਰਿੰਗਲਾ ਨੇ ਕਿਹਾ ਕਿ ਇਸ ਕਮਰੇ ਵਿਚ ਮੌਜੂਦ ਕਈ ਲੋਕਾਂ ਨੂੰ ਯਾਦ ਹੋਵੇਗਾ ਕਿ ਗੈਰ ਮਿਲਟਰੀ ਪਰਮਾਣੂ ਸਮਝੌਤੇ ਵਿਚ ਇੰਡੀਆ ਕੌਕਸ ਨੇ ਕਿੰਨੀ ਮਹਾਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਆ ਕੌਕਸ ਦੇ ਕਾਰਨ ਹੀ ਭਾਰਤ ਨੂੰ ਪ੍ਰਮੁੱਖ ਰੱਖਿਆ ਹਿੱਸੇਦਾਰ ਐਲਾਨ ਕਰਨ ਵਾਲਾ ਕਾਨੂੰਨ ਅਮਰੀਕੀ ਸੰਸਦ ਵਿਚ ਪਾਸ ਹੋਇਆ ਸੀ।
ਪਾਕਿ 'ਚ ਹਿੰਦੂ ਕੁੜੀ ਦੀ ਹੱਤਿਆ ਕਰ ਪ੍ਰੇਮੀ ਨੇ ਕੀਤੀ ਖੁਦਕੁਸ਼ੀ
NEXT STORY