ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਮੰਗਲਵਾਰ ਨੂੰ ਸੰਸਦ 'ਚ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਬਿਆਨ ਦੇ ਸਕਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਤਰੀ ਇਸ ਬਿਆਨ ਲਈ ਮੁੰਬਈ ਤੋਂ ਦਿੱਲੀ ਪਰਤ ਰਹੇ ਹਨ। ਸੂਤਰਾਂ ਨੇ ਕਿਹਾ,''ਵਣਜ ਮੰਤਰੀ ਦੇ ਸੰਸਦ 'ਚ ਬਿਆਨ ਦੇਣ ਦੀ ਸੰਭਾਵਨਾ ਹੈ।''
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਤੋਂ ਬਾਅਦ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਇਕ ਵਪਾਰ ਸਮਝੌਤੇ 'ਤੇ ਸਹਿਮਤ ਹੋਏ ਹਨ, ਜਿਸ ਦੇ ਅਧੀਨ ਵਾਸ਼ਿੰਗਟਨ ਭਾਰਤੀ ਸਾਮਾਨਾਂ 'ਤੇ ਜਵਾਬੀ ਫੀਸ ਨੂੰ ਮੌਜੂਦਾ 25 ਫੀਸਦੀ ਤੋਂ ਘਟਾ ਕੇ 18 ਫੀਸਦੀ 'ਤੇ ਲਿਆਏਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖਉਸ਼ੀ ਹੈ ਕਿ 'ਮੇਡ ਇਨ ਇੰਡੀਆ' ਉਤਪਾਦਾਂ 'ਤੇ ਹੁਣ 18 ਫੀਸਦੀ ਦੀ ਘੱਟ ਫੀਸ ਲੱਗੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ
NEXT STORY