ਸੈਨਹੋਜ਼ੇ, ( ਰਾਜ ਗੋਗਨਾ )— ਬੇਅ ਏਰੀਆ ਦੇ ਸੈਨਹੋਜ਼ੇ ਸ਼ਹਿਰ ਦੇ ਮੇਅਰ ਸੈਮ ਲਿਕਾਰਡੋ ਦੁਬਾਰਾ ਮੇਅਰ ਦੀ ਚੋਣ ਲੜ ਰਹੇ ਹਨ। ਉਨ੍ਹਾਂ ਦੀ ਮਦਦ ਕਰਨ ਲਈ ਸਥਾਨਕ ਸਿੱਖ ਭਾਈਚਾਰੇ ਵੱਲੋਂ ਇਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਸਿੱਧੂ, ਅਜੈ ਸਿੰਘ, ਬੰਟੀ ਥਿੰਦਾ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਸਰਬਜੋਤ ਸਿੰਘ ਸਵੱਦੀ, ਬਿੱਲਾ ਸੰਘੇੜਾ ਵੀ ਹਾਜ਼ਰ ਸਨ। ਮੇਅਰ ਸੈਮ ਲਿਕਾਰਡੋ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸੈਨਹੋਜ਼ੇ ਸ਼ਹਿਰ 'ਚ ਸਿੱਖ ਭਾਈਚਾਰੇ ਦਾ ਆਪਣਾ ਇਕ ਮੁਕਾਮ ਹੈ ਅਤੇ ਇਸ ਕੌਮ ਨੇ ਸਥਾਨਕ ਅਰਥਚਾਰੇ 'ਚ ਕਾਫੀ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਸਿੱਖ ਕੌਮ ਦੇ ਦੁੱਖ-ਸੁੱਖ ਵਿਚ ਨਾਲ ਖੜ੍ਹਾ ਹਾਂ ਤੇ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਮੈਨੂੰ ਦੁਬਾਰਾ ਮੇਅਰ ਬਣਨ ਦਾ ਮੌਕਾ ਦੇਣਗੇ। ਫੰਡ ਰੇਜ਼ਰ ਦੇ ਆਯੋਜਕ ਇੰਦਰਜੀਤ ਸਿੰਘ ਸਿੱਧੂ, ਅਜੈ ਸਿੰਘ ਅਤੇ ਬੰਟੀ ਥਿੰਦਾ ਨੇ ਫੰਡ ਰੇਜ਼ਿੰਗ ਵਿਚ ਯੋਗਦਾਨ ਪਾਉਣ ਲਈ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ।
ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਦੀ ਸਜ਼ਾ 'ਤੇ ਅਮਲ ਰੋਕਣ ਵਾਲੀ ਪਟੀਸ਼ਨ ਰੱਦ
NEXT STORY