ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤੀ ਮੂਲ ਦੇ ਉਬਰ ਕਾਰ ਚਾਲਕ ਨੂੰ ਮਹਿਲਾ ਯਾਤਰੀ ਨੂੰ ਅਗਵਾ ਕਰਨ ਅਤੇ ਉਸ ਨੂੰ ਉਜਾੜ ਜਗ੍ਹਾ 'ਤੇ ਛੱਡ ਦੇਣ ਦੇ ਮਾਮਲੇ ਵਿਚ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ 3,642 ਅਮਰੀਕੀ ਡਾਲਰ ਦਾ ਜ਼ੁਰਮਾਨਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਨਿਊਯਾਰਕ ਦੇ ਦੱਖਣੀ ਜ਼ਿਲੇ ਦੇ ਅਟਾਰਨੀ ਜਿਓਫ੍ਰੀ ਬਰਮੈਨ ਨੇ ਕਿਹਾ ਕਿ ਨਿਊਯਾਰਕ ਵਿਚ ਰਹਿਣ ਵਾਲੇ ਹਰਬੀਰ ਪਰਮਾਰ (25) ਨੂੰ ਇਸ ਸਾਲ ਮਾਰਚ ਵਿਚ ਅਮਰੀਕਾ ਦੇ ਜ਼ਿਲਾ ਜੱਜ ਵਿਨਸੈਂਟ ਬ੍ਰਿਸੇਟੀ ਦੇ ਸਾਹਮਣੇ ਦੋਸ਼ੀ ਠਹਿਰਾਇਆ ਗਿਆ, ਜਿਨ੍ਹਾਂ ਨੇ ਉਸ ਨੂੰ ਅਗਵਾ ਅਤੇ ਧੋਖਾਧੜੀ ਦੇ ਦੋਸ਼ ਵਿਚ 3 ਸਾਲ ਦੀ ਸਜ਼ਾ ਸੁਣਾਈ।
ਹਰਬੀਰ ਨੂੰ ਜੇਲ ਦੀ ਸਜ਼ਾ ਦੇ ਇਲਾਵਾ ਰਿਹਾਅ ਹੋਣ ਦੇ ਬਾਅਦ 3 ਸਾਲ ਤੱਕ ਨਿਗਰਾਨੀ ਵਿਚ ਰਹਿਣਾ ਹੋਵੇਗਾ। ਮਾਮਲੇ ਦੀ ਸੁਣਵਾਈ ਦੌਰਾਨ ਲਗਾਏ ਗਏ ਦੋਸ਼ਾਂ ਅਤੇ ਬਿਆਨਾਂ ਮੁਤਾਬਕ ਉਬਰ ਲਈ ਕੰਮ ਕਰਨ ਵਾਲੇ ਡਰਾਈਵਰ ਹਰਬੀਰ ਨੇ ਨਿਊਯਾਰਕ ਵਿਚ ਇਕ ਮਹਿਲਾ ਯਾਤਰੀ ਨੂੰ ਆਪਣੀ ਗੱਡੀ ਵਿਚ ਬਿਠਾਇਆ, ਜੋ ਨਿਊਯਾਰਕ ਸ਼ਹਿਰ ਦੇ ਉਪਨਗਰ ਵ੍ਹਾਈਟ ਪਲੇਨਸ ਜਾਣਾ ਚਾਹੁੰਦੀ ਸੀ। ਥੋੜ੍ਹੀ ਦੇਰ ਬਾਅਦ ਜਦੋਂ ਮਹਿਲਾ ਯਾਤਰੀ ਗੱਡੀ ਦੀ ਪਿੱਛੇ ਵਾਲੀ ਸੀਟ 'ਤੇ ਸੌਂ ਗਈ ਤਾਂ ਹਰਬੀਰ ਨੇ ਉਬਰ ਮੋਬਾਈਲ ਐਪ ਵਿਚ ਯਾਤਰੀ ਦੀ ਮੰਜ਼ਿਲ ਜਗ੍ਹਾ ਬਦਲ ਕੇ ਮੈਸਾਚੁਸੇਟਸ ਦੇ ਬੋਸਟਨ ਵਿਚ ਇਕ ਜਗ੍ਹਾ ਕਰ ਦਿੱਤੀ ਅਤੇ ਉਸ ਜਗ੍ਹਾ ਵੱਲ ਵਧਣ ਲੱਗਾ।
ਜਦੋਂ ਮਹਿਲਾ ਜਾਗੀ ਤਾਂ ਗੱਡੀ ਕਨੈਕਟੀਕਟ ਵਿਚ ਸੀ। ਮਹਿਲਾ ਨੇ ਵ੍ਹਾਈਟ ਪਲੇਨਸ ਜਾਂ ਪੁਲਸ ਥਾਣੇ ਲਿਜਾਣ ਦੀ ਬੇਨਤੀ ਕੀਤੀ ਪਰ ਹਰਬੀਰ ਨਹੀਂ ਮੰਨਿਆ। ਇਸ ਦੀ ਬਜਾਏ ਉਹ ਮਹਿਲਾ ਨੂੰ ਕਨੈਟਕਟੀਕਟ ਵਿਚ ਇਕ ਹਾਈਵੇਅ ਦੇ ਕਿਨਾਰੇ ਛੱਡ ਗਿਆ। ਇਸ ਮਗਰੋਂ ਮਹਿਲਾ ਨੇੜਲੇ ਸੁਵਿਧਾ ਕੇਂਦਰ ਪਹੁੰਚੀ ਅਤੇ ਮਦਦ ਦੀ ਅਪੀਲ ਕੀਤੀ।
ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਪਾਕਿ ਦਾ ਤੋਹਫਾ (ਵੀਡੀਓ)
NEXT STORY