ਵਾਸ਼ਿੰਗਟਨ (ਭਾਸ਼ਾ)— ਇਕ ਅਧਿਐਨ ਮੁਤਾਬਕ ਦੁਨੀਆ ਭਰ ਦੇ ਮੌਸਮ ਵਿਚ ਆ ਰਹੀਆਂ ਤਬਦੀਲੀਆਂ ਕਾਰਨ ਹਵਾ ਹੁਣ ਪਹਿਲਾਂ ਨਾਲੋਂ ਵੱਧ ਗਰਮ ਹੋ ਗਈ ਹੈ। ਇਸ ਦਾ ਅਸਰ ਭਾਰਤ ਦੀ ਹਵਾ ਤੋਂ ਊਰਜਾ ਉਤਪਾਦਨ ਸਮਰੱਥਾ 'ਤੇ ਪੈ ਰਿਹਾ ਹੈ। ਪਾਲਸਨ ਸਕੂਲ ਆਫ ਇੰਜੀਨੀਅਰਿੰਗ ਐਂਡ ਐਪਲਾਈਡ ਸਾਇੰਸ (ਐੱਸ.ਈ.ਏ.ਐੱਸ.) ਦੇ ਸ਼ੋਧ ਕਰਤਾਵਾਂ ਨੇ ਦੱਸਿਆ ਕਿ ਚੀਨ ਅਤੇ ਅਮਰੀਕਾ ਦੇ ਬਾਅਦ ਭਾਰਤ, ਗ੍ਰੀਨਹਾਊਸ ਗੈਸਾਂ ਦੇ ਨਿਕਾਸੀ ਮਾਮਲੇ ਵਿਚ ਤੀਜੇ ਨੰਬਰ 'ਤੇ ਹੈ।
'ਵਿੰਡ ਪਾਵਰ' 'ਤੇ ਭਾਰਤ ਅਰਬਾਂ ਦੀ ਰਾਸ਼ੀ ਖਰਚ ਕਰ ਰਿਹਾ ਹੈ ਅਤੇ ਉਸ ਨੇ ਅਗਲੇ 5 ਸਾਲ ਵਿਚ ਇਸ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ। ਮਹਾਰਾਸ਼ਟਰ ਅਤੇ ਰਾਜਸਥਾਨ ਸਮੇਤ ਪੱਛਮੀ ਭਾਰਤ ਵਿਚ ਇਸ ਖੇਤਰ ਵਿਚ ਵੱਧ ਨਿਵੇਸ਼ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਪੌਣ ਚੱਕੀਆਂ ਭਾਰਤ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ ਵਿਚ ਬਣਾਈਆਂ ਜਾਂਦੀਆਂ ਹਨ। ਭਾਰਤ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ ਵਿਚ ਗਰਮੀ ਦੇ ਮੌਸਮ ਵਿਚ ਭਾਰਤੀ ਮੌਨਸੂਨ ਦੀ ਹਵਾ ਤੋਂ ਊਰਜਾ ਉਤਪਾਦਨ ਬਿਹਤਰ ਹੁੰਦਾ ਹੈ। ਮੌਸਮ ਦੀ ਇਸ ਵਿਵਸਥਾ ਦੇ ਤਹਿਤ ਉਦੋਂ ਉਪ ਮਹਾਦੀਪ ਵਿਚ ਮੀਂਹ ਪੈਂਦਾ ਹੈ ਅਤੇ ਹਵਾ ਵੀ ਚੱਲਦੀ ਹੈ। ਇਹ ਅਧਿਐਨ ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।
ਇਸ ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਿੰਦ ਮਹਾਸਾਗਰ ਦੇ ਗਰਮ ਹੋਣ ਨਾਲ ਮੌਨਸੂਨ ਵਿਚ ਕਮਜ਼ੋਰੀ ਆ ਰਹੀ ਹੈ। ਇਸ ਕਾਰਨ ਹਵਾ ਤੋਂ ਬਿਜਲੀ ਬਣਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਸ਼ੋਧ ਵਿਚ ਬੀਤੇ ਚਾਰ ਦਹਾਕੇ ਦੀਆਂ ਪ੍ਰਵਿਤੀਆਂ ਦਾ ਅਧਿਐਨ ਕੀਤਾ ਗਿਆ। ਜਿਸ ਮੁਤਾਬਕ ਬੀਤੇ 40 ਸਾਲਾਂ ਵਿਚ ਊਰਜਾ ਸਮਰੱਥਾ ਵਿਚ 13 ਫੀਸਦੀ ਦੀ ਗਿਰਾਵਟ ਆਈ ਹੈ।
ਈਰਾਨ 'ਚ ਬੰਬ ਧਮਾਕਾ, ਘੱਟੋ-ਘੱਟ 3 ਮਰੇ
NEXT STORY