ਵਾਸ਼ਿੰਗਟਨ (ਬਿਊਰੋ): ਪੂਰੀ ਦੁਨੀਆ ਵਿਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਵੈਕਸੀਨ ਲਗਵਾਉਣ ਮਗਰੋਂ ਕੁਝ ਸਾਈਟ ਇਫੈਕਟ ਸਧਾਰਨ ਹਨ ਪਰ ਅਮਰੀਕਾ ਦੀ ਸੈਂਟਰ ਫੌਰ ਡਿਜੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ (ਸੀ.ਡੀ.ਸੀ.) ਨੂੰ ਨੌਜਵਾਨਾਂ ਵਿਚ ਕੁਙ ਹੋਰ ਵੀ ਲੱਛਣ ਦਿਸੇ ਹਨ। ਅਮਰੀਕਾ ਦੀ ਸੀ.ਡੀ.ਸੀ. ਦੀ ਰਿਪੋਰਟ ਮੁਤਾਬਕ ਕਈ ਨੌਜਵਾਨਾਂ ਵਿਚ ਵੈਕਸੀਨ ਮਗਰੋਂ ਦਿਲ ਵਿਚ ਸੋਜ ਅਤੇ ਜਲਨ ਦੀ ਸ਼ਿਕਾਇਤ ਪਾਈ ਜਾ ਰਹੀ ਹੈ।
ਵ੍ਹਾਈਟ ਹਾਊਸ ਵਿਚ ਟੀਮ ਬ੍ਰੀਫਿੰਗ ਦੌਰਾਨ ਸੀ.ਡੀ.ਸੀ. ਦੀ ਨਿਰਦੇਸ਼ਕ ਰੋਸ਼ੇਲ ਵਾਲੇਂਸਕੀ ਨੇ ਦੱਸਿਆ ਕਿ ਉਹਨਾਂ ਨੂੰ ਕੋਵਿਡ-19 ਟੀਕਾਕਰਨ ਮਗਰੋਂ 300 ਤੋਂ ਵੱਧ ਨੌਜਵਾਨਾਂ ਵਿਚ ਹਾਰਟ ਇਨਫਲੇਮੇਸ਼ਨ ਮਤਲਬ ਦਿਲ ਵਿਚ ਸੋਜਸ਼ ਹੋਣ ਬਾਰੇ ਰਿਪੋਰਟ ਮਿਲੀ ਹੈ। ਭਾਵੇਂਕਿ ਟੀਕਾਕਰਨ ਦੀ ਤੁਲਨਾ ਵਿਚ ਇਸ ਤਰ੍ਹਾਂ ਦੇ ਮਾਮਲੇ ਘੱਟ ਹਨ ਪਰ ਨੌਜਵਾਨ ਵਰਗ ਦੇ ਹਿਸਾਬ ਨਾਲ ਇਹ ਮਾਮਲੇ ਮੁਕਾਬਲਤਨ ਵੱਧ ਦੱਸੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਈਰਾਨ ਨੂੰ ਕਰਾਰਾ ਝਟਕਾ, ਅਮਰੀਕਾ ਨੇ ਤਿੰਨ ਦਰਜਨ ਵੈੱਬਸਾਈਟਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਸਲਾਹਕਾਰ ਕਮੇਟੀ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਵੈਕਸੀਨ ਅਤੇ ਦਿਲ ਦੀ ਸੋਜਸ਼ ਵਿਚਕਾਰ ਪਾਏ ਗਏ ਇਸ ਸੰਬੰਧ 'ਤੇ ਚਰਚਾ ਕਰੇਗੀ। ਭਾਵੇਂਕਿ ਕਮੇਟੀ ਨੇ ਆਪਣੇ ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਤੋਂ ਇਨਕਾਰ ਕੀਤਾ ਹੈ। ਕਮੇਟੀ ਵੈਕਸੀਨ ਮਗਰੋਂ ਮਾਓਕਾਰਡੀਟਿਸ ਮਤਲਬ ਦਿਲ ਦੇ ਕਮਜ਼ੋਰ ਹੋਣ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਹੈ। ਸੀ.ਡੀ.ਸੀ. ਨੇ ਮਈ ਦੇ ਅਖੀਰ ਤੋਂ ਕੋਵਿਡ ਵੈਕਸੀਨ ਮਗਰੋਂ ਮਾਓਕਾਰਡੀਟਿਸ ਦੇ ਕੁਝ ਮਾਮਲਿਆਂ 'ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਸੀ। ਰਿਪੋਰਟ ਵਿਚ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਇਸ ਸੰਬੰਧੀ ਮਾਮਲੇ ਜ਼ਿਆਦਾ ਦੇਖੇ ਗਏ। ਇਹ ਮਾਮਲੇ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਮਗਰੋਂ ਜ਼ਿਆਦਾ ਦੇਖੇ ਜਾ ਰਹੇ ਹਨ।
ਐੱਨ.ਬੀ.ਸੀ. ਨਿਊਜ਼ ਮੁਤਾਬਕ ਸੀ.ਡੀ.ਸੀ. ਨੇ ਡਾਕਟਰਾਂ ਤੋਂ ਉਹਨਾਂ ਲੋਕਾਂ ਦੀ ਰਿਪੋਰਟ ਮੰਗੀ ਹੈ ਜਿਹਨਾਂ ਵਿਚ ਵੈਕਸੀਨ ਮਗਰੋਂ ਦਿਲ ਸੰਬੰਧੀ ਜੁੜੀਆਂ ਬੀਮਾਰੀਆਂ, ਮਾਓਕਾਰਡੀਟਿਸ ਜਾਂ ਪੈਰਿਕਾਰਡੀਟਿਸ ਦੇ ਲਛਣ ਦੇਖੇ ਜਾ ਰਹੇ ਹਨ। ਮਾਓਕਾਰਡੀਟਿਸ ਅਤੇ ਪੈਰਿਕਾਰਡੀਟਿਸ ਦੇ ਲਛਣਾਂ ਵਿਚ ਬੁਖਾਰ, ਥਕਾਵਟ, ਛਾਤੀ ਵਿਚ ਦਰਦ ਅਤੇ ਸਾਹ ਦੀ ਤਕਲੀਫ ਸ਼ਾਮਲ ਹੈ।ਵੈਕਸੀਨ ਲੱਗਣ ਮਗਰੋਂ ਹੁਣ ਤੱਕ ਇਸ ਦੇ ਜਿੰਨੇ ਵੀ ਮਾਮਲੇ ਹਨ ਉਹਨਾਂ ਵਿਚ ਜ਼ਿਆਦਾਤਰ ਗੰਭੀਰ ਨਹੀਂ ਹਨ। ਕੋਵਿਡ-19 ਰਿਸਪਾਂਸ ਟੀਮ ਬ੍ਰੀਫਿੰਗ ਦੌਰਾਨ ਵਾਲੇਂਸਕੀ ਨੇ ਕਿਹਾ,''ਵੈਕਸੀਨ ਮਗਰੋਂ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਜ਼ਿਆਦਾਤਰ ਲੋਕ ਸਹੀ ਦੇਖਭਾਲ ਅਤੇ ਆਰਾਮ ਕਰਨ ਮਗਰੋਂ ਪੂਰੀ ਤਰ੍ਹਾਂ ਠੀਕ ਹੋ ਰਹੇ ਹਨ।'' ਵੈਕਸੀਨ ਅਤੇ ਦਿਲ ਨਾਲ ਜੁੜੇ ਇਹਨਾਂ ਮਾਮਲਿਆਂ 'ਤੇ ਐਡਵਾਇਜ਼ਰੀ ਕਮੇਟੀ ਦੀ ਹੋਣ ਵਾਲੀ ਚਰਚਾ ਵਿਚ ਸਾਨੂੰ ਕਈ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ। ਇਸ ਨਾਲ ਸਾਡੀ ਸੁਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਮਜ਼ਬੂਤ ਹੋਣਗੀਆਂ।
ਪੂਰਬੀ ਲੱਦਾਖ ਵਿਵਾਦ: ਭਾਰਤ ਅਤੇ ਚੀਨ ਵਿਚਕਾਰ ਇਸ ਹਫ਼ਤੇ ਕੂਟਨੀਤਕ ਗੱਲਬਾਤ ਸੰਭਵ
NEXT STORY