ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਮੁੜ ਪਟੜੀ 'ਤੇ ਆ ਰਹੀ ਏਅਰਲਾਈਨ ਇੰਡਸਟਰੀ ਲਈ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਿਆਂ ਲੱਗਭਗ 7,000 ਕਰਮਚਾਰੀਆਂ ਲਈ ਪ੍ਰਤੀ ਘੰਟਾ ਤਨਖਾਹ ਘੱਟੋ ਘੱਟ 15 ਡਾਲਰ ਕਰਨ ਦੀ ਯੋਜਨਾ ਬਣਾਈ ਹੈ। ਇਸ ਸਬੰਧੀ ਸਾਊਥ ਵੈਸਟ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਇਹ ਵਾਧਾ 1 ਅਗਸਤ ਤੋਂ ਲਾਗੂ ਹੋ ਸਕਦਾ ਹੈ, ਜਦਕਿ ਇਹ ਵਾਧਾ ਕਰਨ ਲਈ ਕੁਝ ਮਜ਼ਦੂਰ ਯੂਨੀਅਨਾਂ ਨਾਲ ਗੱਲਬਾਤ ਦੀ ਜ਼ਰੂਰਤ ਵੀ ਹੋਵੇਗੀ।
ਅਮਰੀਕਾ ਦੇ ਹਵਾਈ ਅੱਡੇ ਯਾਤਰਾ ਪਾਬੰਦੀਆਂ ਤੋਂ ਬਾਅਦ ਜ਼ਿਆਦਾ ਯਾਤਰੀਆਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਸੱਤ ਵਾਰ ਯਾਤਰੀਆਂ ਦੀ ਗਿਣਤੀ 20 ਲੱਖ ਦਰਜ ਕੀਤੀ ਗਈ ਹੈ। ਡੈਲਾਸ ਬੇਸਡ ਸਾਊਥ ਵੈਸਟ ਏਅਰਲਾਈਨ ਕਿਸੇ ਵੀ ਹੋਰ ਏਅਰ ਲਾਈਨ ਦੀ ਤੁਲਨਾ ਵਿੱਚ ਯੂਨਾਈਟਿਡ ਸਟੇਟ ਵਿੱਚ ਵਧੇਰੇ ਯਾਤਰੀਆਂ ਨੂੰ ਆਕਰਸ਼ਿਤ ਕਰਦੀ ਹੈ। ਇਸ ਲਈ ਜ਼ਿਆਦਾ ਕਰਮਚਾਰੀਆਂ ਦੀ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵਾਧਾ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊ ਮੈਕਸੀਕੋ : ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਹੌਟ ਬੈਲੂਨ, 5 ਲੋਕਾਂ ਦੀ ਮੌਤ
ਰੈਗੂਲੇਟਰੀ ਫਾਈਲਿੰਗ ਅਨੁਸਾਰ ਸਾਊਥਵੈਸਟ ਵਿੱਚ ਲੱਗਭਗ 56,000 ਕਰਮਚਾਰੀ ਹਨ, ਜੋ ਇੱਕ ਸਾਲ ਪਹਿਲਾਂ ਤਕਰੀਬਨ 61,000 ਸਨ। ਇਸਦੇ ਇਲਾਵਾ ਕੰਪਨੀ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਲੰਬੇ ਸਮੇਂ ਤੋਂ ਸੀ ਈ ਓ ਗੈਰੀ ਕੈਲੀ ਅਗਲੀ ਫਰਵਰੀ ਨੂੰ ਅਹੁਦਾ ਛੱਡ ਦੇਵੇਗੀ ਅਤੇ ਏਅਰਲਾਈਨ ਦੇ ਕਾਰਪੋਰੇਟ ਸੇਵਾਵਾਂ ਦੇ ਕਾਰਜਕਾਰੀ ਉਪ-ਪ੍ਰਧਾਨ ਰਾਬਰਟ ਜੋਰਡਨ ਇਹ ਅਹੁਦਾ ਸੰਭਾਲਣਗੇ।
ਨੋਟ- ਸਾਊਥ ਵੈਸਟ ਏਅਰਲਾਈਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ 'ਚ ਹੋਵੇਗਾ ਵਾਧਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊ ਮੈਕਸੀਕੋ : ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਹੌਟ ਬੈਲੂਨ, 5 ਲੋਕਾਂ ਦੀ ਮੌਤ
NEXT STORY