ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈਣ ਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਵੱਡਾ ਧੱਕਾ ਮਾਰਿਆ ਹੈ। ਲੱਖਾਂ ਹੀ ਲੋਕ ਸੈਂਕੜੇ ਕਾਰੋਬਾਰ ਬੰਦ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ, ਜਿਹਨਾਂ ਵਿੱਚ ਅੰਕੜਿਆਂ ਅਨੁਸਾਰ ਏਸ਼ੀਅਨ ਅਮਰੀਕੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਏਸ਼ੀਅਨ ਅਮੈਰੀਕਨ ਅਤੇ ਪੈਸੀਫਿਕ ਆਈਲੈਂਡਰਜ਼ ਲੋਕਾਂ ਨੇ ਕੋਵਿਡ-19 ਮਹਾਮਾਰੀ ਕਾਰਨ ਹੋਟਲ, ਰੈਸਟੋਰੈਂਟ, ਖਰੀਦਦਾਰੀ ਕੇਂਦਰ, ਸੈਲੂਨ ਅਤੇ ਆਰਥਿਕਤਾ ਦੇ ਹੋਰ ਖੇਤਰਾਂ ਦੇ ਬੰਦ ਹੋਣ ਕਾਰਨ ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਬੇਰੁਜ਼ਗਾਰੀ ਦਾ ਸਾਹਮਣਾ ਕੀਤਾ ਹੈ।
ਲੇਬਰ ਸਟੈਟਿਸਟਿਕਸ ਬਿਊਰੋ ਦੇ ਅਨੁਸਾਰ, ਏਸ਼ੀਅਨ ਭਾਈਚਾਰੇ ਦੇ 48 % ਵਿੱਚੋਂ ਅਨੁਮਾਨਿਤ 615,000 ਬੇਰੁਜ਼ਗਾਰ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਨਾਲ ਛੇ ਮਹੀਨਿਆਂ ਤੋਂ ਬਿਨਾਂ ਕੰਮ ਤੋਂ ਰਹਿ ਰਹੇ ਸਨ। ਇਹ ਅੰਕੜਾ ਕਾਲੇ ਮੂਲ ਦੀ ਆਬਾਦੀ ਲਈ (43%), ਚਿੱਟੇ ਮੂਲ ਲਈ (39%) ਅਤੇ ਹਿਸਪੈਨਿਕ ਆਬਾਦੀ ਲਈ (39%) ਹੈ। ਮਾਹਰਾਂ ਨੇ ਦੱਸਿਆ ਕਿ ਕਮਿਊਨਿਟੀ ਦੀ ਲੰਬੇ ਸਮੇਂ ਦੀ ਬੇਰੁਜ਼ਗਾਰੀ ਦੇ ਪੱਧਰ ਏਸ਼ਿਆਈ ਅਤੇ ਪ੍ਰਸ਼ਾਂਤ ਆਈਸਲੈਂਡ ਦੇ ਮਜ਼ਦੂਰਾਂ ਦੀ ਘੱਟ ਸਿੱਖਿਆ ਵਾਲੀ ਆਬਾਦੀ ਅਤੇ ਘੱਟ ਵੇਤਨ ਉਦਯੋਗਾਂ ਦੀ ਹੌਲੀ ਵਾਪਸੀ ਨੂੰ ਦਰਸਾਉਂਦੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਟੈਕਸਾਸ ਰਾਜ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 5 ਜ਼ਖਮੀ
ਇਸ ਦੇ ਇਲਾਵਾ ਇਹਨਾਂ ਅੰਕੜਿਆਂ ਵਿੱਚ ਉਹ ਲੋਕ ਸ਼ਾਮਿਲ ਨਹੀਂ ਹਨ, ਜਿਨ੍ਹਾਂ ਨੇ ਭਾਸ਼ਾ ਜਾਂ ਸੱਭਿਆਚਾਰਕ ਰੁਕਾਵਟਾਂ ਕਾਰਨ ਬੇਰੁਜ਼ਗਾਰੀ ਦੇ ਲਾਭਾਂ ਲਈ ਅਰਜ਼ੀ ਨਹੀਂ ਦਿੱਤੀ ਹੈ। ਅਮਰੀਕਾ ਵਿੱਚ 10 ਵਿੱਚੋਂ 7 ਤੋਂ ਵਧੇਰੇ ਏਸ਼ੀਅਨ ਵਿਦੇਸ਼ੀ ਹਨ ਅਤੇ ਬਹੁਤ ਸਾਰੇ ਹਾਲ ਹੀ ਵਿੱਚ ਆਏ ਹੋਏ ਪ੍ਰਵਾਸੀ ਜਾਂ ਸ਼ਰਨਾਰਥੀ ਹਨ। ਦੇਸ਼ ਦੀ ਏਸ਼ੀਅਨ ਆਬਾਦੀ ਦਾ ਤਕਰੀਬਨ ਤੀਜਾ ਹਿੱਸਾ ਕੈਲੀਫੋਰਨੀਆ ਵਿੱਚ ਰਹਿੰਦਾ ਹੈ ਅਤੇ ਨਿਊਜਰਸੀ, ਇਲੀਨੋਏ, ਹਵਾਈ ਅਤੇ ਵਾਸ਼ਿੰਗਟਨ ਵਿੱਚ ਵੀ ਇਹਨਾਂ ਦੀ ਮਹੱਤਵਪੂਰਨ ਆਬਾਦੀ ਹੈ।
ਮੌਰੀਸਨ ਨੇ ਔਰਤਾਂ ਦੇ ਸਨਮਾਨ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ 55 ਸੁਝਾਵਾਂ ਨੂੰ ਦਿੱਤੀ ਮਨਜ਼ੂਰੀ
NEXT STORY