ਵਾਸ਼ਿੰਗਟਨ- ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸਰਕਾਰੀ ਸੰਗਠਨ ਤੋਂ ਕਪਾਹ ਦੀ ਦਰਾਮਦ 'ਤੇ ਰੋਕ ਲਗਾ ਦਿੱਤੀ ਹੈ। ਹੋਮਲੈਂਡ ਸੁਰੱਖਿਆ ਵਿਭਾਗ ਨੇ ਬੁੱਧਵਾਰ ਨੂੰ ਇੱਥੇ ਜਾਰੀ ਇਕ ਪ੍ਰੈੱਸ ਵਾਰਤਾ ਵਿਚ ਕਿਹਾ, "ਅਮਰੀਕਾ ਦੇ ਡਿਪਾਰਮੈਂਟ ਆਫ਼ ਹੋਮਲੈਂਡ ਸਕਿਓਰਿਟੀ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਸਾਰੀਆਂ ਅਮਰੀਕੀ ਬੰਦਰਗਾਹਾਂ 'ਤੇ ਕਸਟਮ ਵਿਭਾਗ ਦੇ ਕਰਮਚਾਰੀ, ਸ਼ਿਨਜਿਆਂਗ ਉਤਪਾਦਨ ਅਤੇ ਨਿਰਮਾਣ ਕੋਰ ਵਲੋਂ ਆਉਣ ਵਾਲੇ ਕਪਾਹ ਅਤੇ ਕਪਾਹ ਉਤਪਾਦਾਂ ਵਾਲੇ ਜਹਾਜ਼ਾਂ ਨੂੰ ਰੋਕ ਦੇਣ।" ਕਸਟਮ ਵਿਭਾਗ ਨੇ ਕਿਹਾ ਕਿ ਮਜ਼ਦੂਰਾਂ ਦੇ ਸ਼ੋਸ਼ਣ ਜਾਣਕਾਰੀ ਦੇ ਆਧਾਰ 'ਤੇ ਐਕਸ. ਪੀ. ਸੀ. ਸੀ. ਵਲੋਂ ਬਣਾਏ ਗਏ ਕਪਾਹ ਉਤਪਾਦਾਂ ਦੇ ਦਰਾਮਦ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ। ਚੀਨ ਸ਼ਿਨਜਿਆਂਗ ਵਿਚ ਰਹਿਣ ਵਾਲੇ ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਢਾਹ ਰਿਹਾ ਹੈ ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਉਂਦਾ ਹੈ। ਇਸ ਲਈ ਬਹੁਤ ਸਾਰੇ ਦੇਸ਼ ਚੀਨ ਦੇ ਇਸ ਗਲਤ ਕਦਮ ਦਾ ਵਿਰੋਧ ਕਰਦੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਤੇ ਚੀਨ ਵਿਚਕਾਰ ਕਾਫੀ ਸਮੇਂ ਤੋਂ ਜ਼ੁਬਾਨੀ ਜੰਗ ਚੱਲ ਰਹੀ ਹੈ ਤੇ ਦੋਹਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਹੈ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡੇਨ ਚੀਨ ਨੂੰ ਲੈ ਕੇ ਕਿਹੜੀ ਰਣਨੀਤੀ ਅਪਣਾਉਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।
ਕਿਸਾਨਾਂ ਦੇ ਹੱਕ 'ਚ ਧਰਨਾ ਬ੍ਰਿਸਬੇਨ ਵਿਖੇ 5 ਦਸੰਬਰ ਨੂੰ
NEXT STORY