ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ 1 ਲੱਖ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26 ਲੱਖ 37 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ 7 ਲੱਖ ਲੋਕ ਠੀਕ ਵੀ ਹੋਏ ਹਨ। ਦੁਨੀਆ ਭਰ ਵਿਚ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1738 ਲੋਕਾਂ ਦੀ ਮੌਤ ਹੋਈ ਹੈ ਜੋ ਮੰਗਲਵਾਰ ਦੀ ਤੁਲਨਾ ਵਿਚ ਕਾਫੀ ਘੱਟ ਹੈ। ਇਹ ਜਾਣਕਾਰੀ ਹਾਪਕਿਨਜ਼ ਯੂਨੀਵਰਸਿਟੀ ਨੇ ਦਿੱਤੀ ਹੈ।ਇੱਥੇ ਦੱਸ ਦਈਏ ਕਿ ਇਕ ਦਿਨ ਪਹਿਲਾਂ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤ ਦਾ ਅੰਕੜਾ 2700 ਪਾਰ ਕਰ ਗਿਆ ਸੀ।
ਅਮਰੀਕਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 47 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 8 ਲੱਖ 42 ਹਜ਼ਾਰ ਤੋਂ ਵਧੇਰੋ ਲੋਕ ਇਨਫੈਕਟਿਡ ਹਨ।ਜਾਣਕਾਰੀ ਮੁਤਾਬਕ ਸਪੇਨ ਵਿਚ 208389 ਮਾਮਲੇ ਸਾਹਮਣੇ ਆਏ ਹਨ। ਫਰਾਂਸ, ਜਰਮੀ ਅਤੇ ਬ੍ਰਿਟੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਪਾਰ ਪਹੁੰਚ ਗਈ ਹੈ।
ਉੱਧਰ ਨਿਊਯਾਰਕ ਵਿਚ 2 ਪਾਲਤੂ ਬਿੱਲੀਆਂ ਵੀ ਕੋਰੋਨਾਵਾਇਰਸ ਇਨਫੈਕਟਿਡ ਪਾਈਆਂ ਗਈਆਂ ਹਨ। ਇਹ ਅਮਰੀਕਾ ਵਿਚ ਪਾਲਤੂ ਪਸ਼ੂਆਂ ਦੇ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ ਹੈ। ਅਮਰੀਕਾ ਦੇ ਖੇਤੀ ਵਿਭਾਗ ਅਤੇ ਫੈਡਰਲ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਦੱਸਿਆ ਕਿ ਬਿੱਲੀਆਂ ਨੂੰ ਸਾਹ ਲੈਣ ਵਿਚ ਹਲਕੀ ਪਰੇਸ਼ਾਨੀ ਦੇਖੀ ਗਈ ਸੀ। ਉਹਨਾਂ ਦੇ ਬੀਮਾਰੀ ਤੋਂ ਜਲਦੀ ਉਭਰਨ ਦੀ ਆਸ ਹੈ। ਬਿੱਲੀਆਂ ਜਿਸ ਘਰ ਵਿਚ ਹਨ ਉਸ ਪਰਿਵਾਰ ਦੇ ਲੋਕਾਂ ਜਾਂ ਗੁਆਂਢੀਆਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ ਹੈ।
ਕੋਰੋਨਾ ਕਾਰਨ USA 'ਚ 10 ਕੁ ਦਿਨਾਂ 'ਚ ਦੁੱਗਣਾ ਹੋਇਆ ਮੌਤਾਂ ਦਾ ਅੰਕੜਾ
NEXT STORY