ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਵਿਚ ਵੋਟਾਂ ਦੀ ਗਿਣਤੀ ਨੂੰ ਰੋਕਣ ਲਈ ਅਦਾਲਤ ਵਿਚ ਪਹੁੰਚ ਗਏ ਹਨ।
ਐਸੋਸੀਏਟਡ ਪ੍ਰੈੱਸ ਨੇ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੇ ਮਿਸ਼ੀਗਨ ਅਤੇ ਪੈਨਸਿਲਵੇਨੀਆ ਵਿਚ ਬੈਲਟ ਪੇਪਰਾਂ ਦੀ ਗਿਣਤੀ ਨੂੰ ਰੋਕਣ ਲਈ ਅਦਾਲਤ ਨੂੰ ਅਪੀਲ ਕੀਤੀ ਸੀ, ਹਾਲਾਂਕਿ ਹੁਣ ਮਿਸ਼ੀਗਨ ਵਿਚ ਬਾਈਡੇਨ ਜਿੱਤ ਦਰਜ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਮਿਸ਼ੀਗਨ 'ਚ ਬਾਈਡੇਨ ਦੀ ਜਿੱਤ, ਵ੍ਹਾਈਟ ਹਾਊਸ ਪਹੁੰਚਣ ਤੋਂ ਹੁਣ ਸਿਰਫ 6 ਕਦਮ ਦੂਰ
ਟਰੰਪ ਦਾ ਕਹਿਣਾ ਹੈ ਕਿ ਉਸ ਦੇ ਵਕੀਲਾਂ ਨੂੰ ਚੋਣਾਂ ਵਿਚ ਦਾਖਲੇ ਤੋਂ ਗੈਰ ਕਾਨੂੰਨੀ ਢੰਗ ਨਾਲ ਰੋਕਿਆ ਗਿਆ ਸੀ। ਦੂਜੇ ਪਾਸੇ, ਫੌਕਸ ਨਿਊਜ਼ ਮੁਤਾਬਕ, ਇਸ ਵਾਰ ਡੈਮੋਕ੍ਰੇਟਿਕ ਉਮੀਦਵਾਰ ਅੱਗੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਲਈ ਨਿਰਧਾਰਤ 270 ਇਲੈਕਟ੍ਰੋਲ ਕਾਲਜ ਵੋਟਾਂ ਵਿਚੋਂ 264 ਜਿੱਤੇ ਹਨ, ਜਦੋਂਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 214 ਇਲੈਕਟ੍ਰੋਲ ਵੋਟਾਂ ਪ੍ਰਾਪਤ ਕੀਤੀਆਂ ਹਨ।
ਮਿਸ਼ੀਗਨ 'ਚ ਬਾਈਡੇਨ ਦੀ ਜਿੱਤ, ਵ੍ਹਾਈਟ ਹਾਊਸ ਪਹੁੰਚਣ ਤੋਂ ਹੁਣ ਸਿਰਫ 6 ਕਦਮ ਦੂਰ
NEXT STORY