ਵਾਸ਼ਿੰਗਟਨ (ਬਿਊਰੋ)— ਅੱਜ-ਕਲ੍ਹ ਜ਼ਿਆਦਾਤਰ ਲੋਕ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਐਪ ਦੀ ਵਰਤੋਂ ਜ਼ਿਆਦਾ ਕਰਦੇ ਹਨ। ਜੇਕਰ ਕੋਈ ਤੁਹਾਨੂੰ ਕਹੇ ਕਿ ਇੰਸਟਾਗ੍ਰਾਮ ਦੇ ਸਾਰੇ ਪੋਸਟ ਡਿਲੀਟ ਕਰ ਦਿਓ ਅਤੇ ਬਦਲੇ ਵਿਚ 1 ਸਾਲ ਤੱਕ ਫ੍ਰੀ ਵਿਚ ਹਵਾਈ ਯਾਤਰਾ ਕਰੋ ਤਾਂ ਸ਼ਾਇਦ ਤੁਹਾਨੂੰ ਮਜ਼ਾਕ ਲੱਗੇਗਾ ਪਰ ਇਹ ਸੱਚ ਹੈ। ਅਜਿਹਾ ਹੀ ਆਫਰ ਇਕ ਹਵਾਈ ਕੰਪਨੀ ਦੇ ਰਹੀ ਹੈ।
ਇਹ ਅਨੋਖਾ ਆਫਰ ਅਮਰੀਕੀ ਏਅਰਲਾਈਨਜ਼ ਜੈੱਟ ਬਲੂ ਨੇ ਦਿੱਤਾ ਹੈ। ਇਹ ਕੰਪਨੀ ਆਪਣੇ ਗਾਹਕਾਂ ਨੂੰ 1 ਸਾਲ ਤੱਕ ਮੁਫਤ ਯਾਤਰਾ ਦਾ ਆਫਰ ਦੇ ਰਹੀ ਹੈ। ਇਸ ਲਈ ਲੋਕਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰਨੀਆਂ ਹੋਣਗੀਆਂ। ਏਅਰਲਾਈਨਜ਼ ਨੇ ਇਹ ਆਫਰ 'ਆਲ ਯੂ ਕੈਨ ਜੈੱਟ' ਦੇ ਨਾਮ ਨਾਲ ਦਿੱਤਾ ਹੈ। 8 ਮਾਰਚ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਆਪਣੀਆਂ ਸਾਰੀਆਂ ਪੁਰਾਣੀਆਂ ਇੰਸਟਾਗ੍ਰਾਮ ਪੋਸਟ ਡਿਲੀਟ ਕਰਨੀਆਂ ਹੋਣਗੀਆਂ। ਇਸ ਦੇ ਬਾਅਦ ਜੈੱਟ ਬਲੂ ਤੇ ਟੈਂਪਲੈਟ ਨਾਲ ਤਸਵੀਰ ਅਤੇ ਕੰਪਨੀ ਨੂੰ ਟੈਗ ਕਰਦਿਆਂ ਪੋਸਟ ਕਰਨੀ ਹੋਵੇਗੀ। ਇਸ ਪੋਸਟ ਦੇ ਇਲਾਵਾ ਕੋਈ ਵੀ ਪੋਸਟ 8 ਮਾਰਚ ਸ਼ੁੱਕਰਵਾਰ ਦੇ ਬਾਅਦ ਨਹੀਂ ਕਰਨੀ ਹੈ।
ਕੰਪਨੀ ਨੇ ਵੀ ਆਪਣੀਆਂ ਪੁਰਾਣੀਆਂ ਸਾਰੀਆਂ ਇੰਸਟਾਗ੍ਰਾਮ ਪੋਸਟ ਡਿਲੀਟ ਕਰ ਦਿੱਤੀਆਂ ਹਨ। ਕੰਪਨੀ ਦੇ ਇਸ ਕਦਮ ਦੇ ਬਾਅਦ ਕਈ ਯੂਜ਼ਰਸ ਨੇ ਆਪਣੀਆਂ ਪੁਰਾਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਕੰਪਨੀ ਨਾਲ ਜੁੜੀ ਪੋਸਟ ਪਾਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਲਈ ਕਿਸੇ ਯਾਤਰੀ ਨੇ ਟਿਕਟ ਨਹੀਂ ਖਰੀਦਣਾ ਹੈ। ਇਸ ਦੇ ਇਲਾਵਾ ਜ਼ਿਆਦਾ ਟਿਕਟ ਖਰੀਦਣਾ ਵੀ ਇਸ ਲਈ ਯੋਗ ਨਹੀਂ ਬਣਾਵੇਗਾ। ਜੇਕਰ ਕਿਸੇ ਕੋਲ ਇੰਸਟਾਗ੍ਰਾਮ ਅਕਾਊਂਟ ਨਹੀਂ ਹੈ ਤਾਂ ਉਹ ਅਕਾਊਂਟ ਬਣਾ ਕੇ ਇਸ ਵਿਚ ਹਿੱਸਾ ਲੈ ਸਕਦਾ ਹੈ।
ਇਹ ਕੰਪਨੀ ਭਾਰਤ ਵਿਚ ਆਪਰੇਟ ਨਹੀਂ ਕਰਦੀ ਹੈ ਇਸ ਲਈ ਭਾਰਤੀ ਯੂਜ਼ਰਸ ਨੂੰ ਇਸ ਆਫਰ ਦਾ ਲਾਭ ਨਹੀਂ ਮਿਲੇਗਾ। ਕੰਪਨੀ ਨੇ ਸ਼ਰਤਾਂ ਵਿਚ ਖੁਲਾਸਾ ਕੀਤਾ ਹੈ ਕਿ ਇਸ ਮੁਕਾਬਲੇ ਵਿਚ ਸਿਰਫ ਅਮਰੀਕਾ ਦੇ ਹੀ ਯੂਜ਼ਰਸ ਹਿੱਸਾ ਲੈ ਸਕਦੇ ਹਨ। ਕੰਪਨੀ ਨੇ ਆਪਣੇ ਪ੍ਰਮੋਸ਼ਨ ਲਈ ਇਹ ਅਨੋਖਾ ਤਰੀਕਾ ਵਰਤਿਆ ਹੈ। ਅਸਲ ਵਿਚ ਪੋਸਟ ਡਿਲੀਟ ਹੋਣ ਦੇ ਬਾਅਦ ਯੂਜ਼ਰ ਦੇ ਅਕਾਊਂਟ 'ਤੇ ਸਿਰਫ ਕੰਪਨੀ ਦੀ ਹੀ ਪੋਸਟ ਦਿਸੇਗੀ । ਨਾਲ ਹੀ ਕੰਪਨੀ ਉਸ ਵਿਚ ਟੈਗ ਹੋਵੇਗੀ।
ਜਸਕਰਨ ਸਿੰਘ ਕਤਲ ਮਾਮਲਾ : ਦੋ ਨੂੰ ਉਮਰ ਕੈਦ ਤੇ ਦੋ ਨੂੰ 16 ਸਾਲ ਦੀ ਜੇਲ
NEXT STORY