ਵਾਸ਼ਿੰਗਟਨ- ਦੁਨੀਆ ਵਿਚ ਕਈ ਅਜਿਹੇ ਲੋਕ ਹਨ ਜੋ ਚੁੱਪ-ਚਾਪ ਹੀ ਹੋਰਾਂ ਦੀ ਮਦਦ ਕਰਨ ਵਿਚ ਯਕੀਨ ਕਰਦੇ ਹਨ। ਇਕ ਅਜਿਹੇ ਸਮੇਂ ਵਿਚ ਜਦ ਦੁਨੀਆ ਕੋਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਨਾਲ ਜੂਝ ਰਹੀ ਹੈ, ਅਜਿਹੇ ਵਿਚ ਇਕ ਵਿਅਕਤੀ ਨੇ ਇਕ ਰੈਸਟੋਰੈਂਟ ਵਿਚ ਬਿਨਾਂ ਕੁਝ ਖਾਧੇ-ਪੀਤੇ 4 ਲੱਖ ਰੁਪਏ ਦੀ ਟਿਪ ਛੱਡੀ ਤੇ ਚਲਾ ਗਿਆ। ਰੈਸਟੋਰੈਂਟ ਦਾ ਸਟਾਫ਼ ਇੰਨੀ ਵੱਡੀ ਟਿਪ ਮਿਲਣ ਕਰਕੇ ਬਹੁਤ ਖੁਸ਼ ਹੈ।
ਅਮਰੀਕਾ ਵਿਚ ਕ੍ਰਿਸਮਸ ਦੀ ਖੁਸ਼ੀ ਦੇ ਮਾਹੌਲ ਵਿਚਕਾਰ ਲੋਕ ਟਿਪ ਛੱਡ ਕੇ ਜਾਂਦੇ ਹਨ ਤਾਂ ਕਿ ਹੋਰ ਲੋਕ ਵੀ ਆਪਣਾ ਤਿਉਹਾਰ ਖੁਸ਼ੀ ਨਾਲ ਮਨਾਉਣ।
ਅਮਰੀਕਾ ਦੇ ਓਹੀਓ ਸੂਬੇ ਵਿਚ ਸਥਿਤ ਇਸ ਰੈਸਟੋਰੈਂਟ ਦੇ ਸਟਾਫ਼ ਨੂੰ ਜਦ 5600 ਡਾਲਰ ਭਾਵ 4 ਲੱਖ 12 ਹਜ਼ਾਰ ਰੁਪਏ ਦੀ ਵੱਡੀ ਟਿਪ ਦਾ ਪਤਾ ਲੱਗਾ ਤਾਂ ਉਹ ਖੁਸ਼ ਹੋਏ। ਵਿਅਕਤੀ ਨੇ ਲਿਖਿਆ ਸੀ ਕਿ ਇਹ ਟਿਪ ਸਾਰੇ ਸਟਾਫ਼ ਵਿਚ ਵੰਡ ਦਿੱਤੀ ਜਾਵੇ। ਰੈਸਟੋਰੈਂਟ ਨੇ ਫੇਸਬੁੱਕ 'ਤੇ ਦੱਸਿਆ ਕਿ ਉਨ੍ਹਾਂ ਲਈ ਬਹੁਤ ਵੱਡੀ ਦਰਿਆਦਿਲੀ ਦਿਖਾਈ ਗਈ ਹੈ ਤੇ ਸਟਾਫ਼ ਬਹੁਤ ਖੁਸ਼ ਹੈ। 28 ਸਟਾਫ਼ ਮੈਂਬਰਾਂ ਦੇ ਹਿਸਾਬ ਨਾਲ ਹਰ ਕਰਮਚਾਰੀ ਨੂੰ 200-200 ਡਾਲਰ ਭਾਵ 14,726 ਰੁਪਏ ਮਿਲਣਗੇ।
ਅਧਿਐਨ 'ਚ ਦਾਅਵਾ, ਯੂਕੇ 'ਚ ਕੋਵਿਡ-19 ਟੀਕਾ ਨਹੀਂ ਲਗਵਾਉਣਾ ਚਾਹੁੰਦੇ ਭਾਰਤੀ ਮੂਲ ਦੇ ਲੋਕ
NEXT STORY