ਲਾਸ ਏਂਜਲਸ— ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਨੇ ਕਿਹਾ ਹੈ ਕਿ ਉਸ ਦੇ ਇਸਤਰੀ ਰੋਗ ਮਾਹਰ 'ਤੇ ਲੱਗੇ ਯੌਨ ਦੁਰਵਿਵਹਾਰ ਤੇ ਉਤਪੀੜਨ ਦੇ ਦੋਸ਼ਾਂ ਦੇ ਨਿਪਟਾਰੇ ਲਈ ਇਹ 21.5 ਕਰੋੜ ਡਾਲਰ ਦਾ ਭੁਗਤਾਨ ਕਰੇਗਾ ਪਰ ਸੈਂਕੜੇ ਦੋਸ਼ ਲਾਉਣ ਵਾਲੀਆਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਸੰਸਥਾਨ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਡਾਕਟਰ ਦੇ ਰਵੱਈਏ ਬਾਰੇ ਕੀ ਜਾਣਦੇ ਹਨ।
ਯੂ.ਐੱਸ.ਸੀ. ਦੇ ਅੰਦਰੂਨੀ ਪ੍ਰਧਾਨ ਵਾਂਡਾ ਆਸਟਿਨ ਨੇ ਇਕ ਬਿਆਨ 'ਚ ਦੱਸਿਆ ਕਿ ਇਹ ਇਕ ਅਨਿਸ਼ਚਿਤ ਸਮਝੋਤਾ ਹੈ। ਇਸ ਨੂੰ ਜੱਜ ਦੀ ਮਨਜ਼ੂਰੀ ਦੀ ਲੋੜ ਹੈ। ਇਹ ਉਨ੍ਹਾਂ ਔਰਤਾਂ ਨੂੰ 2,500 ਡਾਲਰ ਤੋਂ ਲੈ ਕੇ 2,50,000 ਡਾਲਰ ਤੱਕ ਦਾ ਮੁਆਵਜ਼ਾ ਦੇਵੇਗਾ, ਜਿਨ੍ਹਾਂ ਦਾ ਦੋਸ਼ ਹੈ ਕਿ ਡਾਕਟਰ ਜਾਰਜ ਟਿੰਡਾਲ ਨੇ 1988 ਤੋਂ ਲੈ ਕੇ 2016 ਉਨ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਕਰੀਬ ਵਰਤਮਾਨ ਤੇ ਸਾਬਕਾ ਵਿਦਿਆਰਥਣਾਂ ਨੇ ਟਿੰਡਾਲ ਦੇ ਖਿਲਾਫ ਦੋਸ਼ ਲਾਏ ਹਨ ਤੇ ਕਈ ਬਿਆਨ ਵੀ ਦਰਜ ਕਰਵਾਏ ਹਨ। ਇਨ੍ਹਾਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਡਾਕਟਰ ਲਗਾਤਾਰ ਗੰਦੀਆਂ ਟਿੱਪਣੀਆਂ ਕਰਦਾ ਸੀ, ਗਲਤ ਤਰੀਕੇ ਨਾਲ ਤਸਵੀਰਾਂ ਖਿੱਚਦਾ ਸੀ, ਮੈਡੀਕਲ ਜਾਂਚ ਦੇ ਨਾਂ 'ਤੇ ਉਨ੍ਹਾਂ ਨੂੰ ਸਾਰੇ ਕੱਪੜੇ ਲਾਉਣ ਮਜਬੂਰ ਕਰਕੇ ਗਲਤ ਤਰੀਕੇ ਨਾਲ ਛੋਹੰਦਾ ਸੀ। ਟਿੰਡਾਲ ਪਿਛਲੇ ਸਾਲ ਸੇਵਾਮੁਕਤ ਹੋਣ ਤੋਂ ਪਹਿਲਾਂ ਲਗਭਗ ਤਿੰਨ ਦਹਾਕਿਆਂ ਤੱਕ ਯੂਨੀਵਰਸਿਟੀ 'ਚ ਇਸਤਰੀ ਰੋਗ ਮਾਹਰ ਦੇ ਤੌਰ 'ਤੇ ਤਾਇਨਾਤ ਰਿਹਾ ਸੀ।
ਸਾਊਦੀ ਅਰਬ ਨੇ ਮੰਨਿਆ, ਇਸਤਾਂਬੁਲ ਦੇ ਦੂਤਘਰ 'ਚ ਹੋਈ ਖਸ਼ੋਗੀ ਦੀ ਹੱਤਿਆ
NEXT STORY