ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੇ ਓਨਟਾਰੀਓ ਵਿੱਚ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਮੂਲ ਦੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਖੜ੍ਹੀ ਉਸਦੀ ਕਾਰੋਬਾਰੀ ਵੈਨ ਅਤੇ ਕਾਰ ਪੈਟਰੋਲ ਪਾ ਕੇ ਅੱਗ ਲਗਾਉਣ ਮਗਰੋਂ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਘਟਨਾ ਦੌਰਾਨ ਵੇਖਿਆ ਗਿਆ ਕਿ ਰਾਤ ਸਮੇਂ ਜਦੋਂ ਸੰਬੰਧਿਤ ਪਰਿਵਾਰ ਅਤੇ ਆਲੇ-ਦੁਆਲੇ ਦੇ ਗੁਆਂਢੀ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ, ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਗਰਾਜ ਦੇ ਬਾਹਰ ਖੜ੍ਹੀ ਉਸਦੀ ਕਾਰੋਬਾਰੀ ਵੈਨ ਅਤੇ ਕਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਘਰ ਦੇ ਗਰਾਜ ਦੇ ਦਰਵਾਜ਼ੇ ਤੇ 'ਗੋ ਬੈਕ' ਵੀ ਲਿਖਿਆ ਗਿਆ।
ਵੈਨ ਅਤੇ ਕਾਰ ਦਾ ਮਾਲਕ ਪੰਜਾਬ ਦੇ ਅੰਮ੍ਰਿਤਸਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਅੱਗ ਬੁਝਾਉ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।
ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ, ਫ੍ਰੀ ਬੁੱਕ ਕਰੋ ਆਪਣੀ ਸੀਟ
NEXT STORY