ਸਿੰਗਾਪੁਰ (ਭਾਸ਼ਾ) 'ਵੰਦੇ ਭਾਰਤ ਮੁਹਿੰਮ' ਦੇ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁੱਲ 87,055 ਭਾਰਤੀ ਸਿੰਗਾਪੁਰ ਤੋਂ ਭਾਰਤ ਪਰਤੇ ਹਨ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਵਿਸ਼ਵ ਵਿਚ ਛਾਏ ਕੋਵਿਡ-19 ਦੇ ਕਹਿਰ ਕਾਰਨ ਨੌਕਰੀ ਗਵਾਉਣ ਵਾਲੇ, ਪਰਿਵਾਰ ਦੇ ਦਬਾਅ ਵਿਚ ਆ ਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਇਨਫੈਕਸ਼ਨ ਨਾਲ ਮੌਤ ਜਿਹੇ ਕਈ ਕਾਰਨਾਂ ਕਾਰਨ ਇਹ ਲੋਕ ਘਰ ਪਰਤੇ।
ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ,''ਪਿਛਲ਼ੇ ਸਾਲ ਮਈ ਮਹੀਨੇ ਤੋਂ ਲੈ ਕੇ ਇਸ ਸਾਲ 18 ਮਈ ਤੱਕ 629 ਵੰਦੇ ਭਾਰਤ ਜਹਾਜ਼ਾਂ ਜ਼ਰੀਏ 87,055 ਯਾਤਰੀਆਂ ਨੂੰ ਲਿਜਾਇਆ ਗਿਆ।'' ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਸਿੰਗਾਪੁਰ ਸਰਕਾਰ ਦੇ ਤਿੰਨ ਵੱਖ-ਵੱਖ ਮੰਤਰਾਲਿਆਂ ਵੱਲੋ ਇਕ ਸੰਯੁਕਤ ਬਿਆਨ ਵਿਚ ਦੱਸਿਆ ਗਿਆ ਕਿ 'ਵੰਦੇ ਭਾਰਤ' ਮੁਹਿੰਮ ਦੇ ਤਹਿਤ ਰੋਜ਼ਾਨਾ ਔਸਤਨ 180 ਭਾਰਤੀ ਵਾਪਸ ਭਾਰਤ ਪਰਤ ਰਹੇ ਹਨ। ਖ਼ਬਰ ਵਿਚ ਆਵਾਜਾਈ, ਵਿਦੇਸ਼ ਅਤੇ ਮਨੁੱਖੀ ਸਰੋਤ ਮੰਤਰਾਲਿਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ,''ਰੋਜ਼ਾਨਾ ਕਰੀਬ 180 ਯਾਤਰੀ ਭਾਰਤ ਵਾਪਸ ਜਾ ਰਹੇ ਹਨ ਅਤੇ 25 ਲੋਕ ਰੋਜ਼ਾਨਾ ਵਾਪਸ ਸਿੰਗਾਪੁਰ ਆ ਰਹੇ ਹਨ।''
ਪੜ੍ਹੋ ਇਹ ਅਹਿਮ ਖਬਰ- ਕਾਂਗੋ : ਜਵਾਲਾਮੁਖੀ ਫੁੱਟਣ ਮਗਰੋਂ 15 ਲੋਕਾਂ ਦੀ ਮੌਤ, ਸੈਂਕੜੇ ਬੱਚੇ ਲਾਪਤਾ ਤੇ 500 ਤੋਂ ਵੱਧ ਘਰ ਨਸ਼ਟ
ਗਲੋਬਲ ਮਹਾਮਾਰੀ ਕਾਰਨ ਦੁਨੀਆ ਭਰ ਤੋਂ ਭਾਰਤੀ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਲਈ ਭਾਰਤ ਸਰਕਾਰ ਨੇ 'ਵੰਦੇ ਭਾਰਤ ਮੁਹਿੰਮ' ਦੀ ਸ਼ੁਰੂਆਤ ਕੀਤੀ ਹੈ। ਅਮਰੀਕੀ ਯੂਨੀਵਰਸਿਟੀ ਜੌਨ ਹਾਪਕਿਨਜ਼ ਮੁਤਾਬਕ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ 61,799 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 32 ਲੋਕਾਂ ਦੀ ਮੌਤ ਹੋਈ ਹੈ।
ਨੋਟ- ਹੁਣ ਤੱਕ 87,055 ਭਾਰਤੀ ਸਿੰਗਾਪੁਰ ਤੋਂ ਪਰਤੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਾਂਗੋ : ਜਵਾਲਾਮੁਖੀ ਫੁੱਟਣ ਮਗਰੋਂ 15 ਲੋਕਾਂ ਦੀ ਮੌਤ, ਸੈਂਕੜੇ ਬੱਚੇ ਲਾਪਤਾ ਤੇ 500 ਤੋਂ ਵੱਧ ਘਰ ਨਸ਼ਟ
NEXT STORY