ਢਾਕਾ/ਨਵੀਂ ਦਿੱਲੀ - 5 ਅਗਸਤ ਨੂੰ ਬੰਗਲਾਦੇਸ਼ ’ਚ ਸ਼ੇਖ ਹਸੀਨਾ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ, 9 ਅਗਸਤ ਨੂੰ ਨੋਬੇਲ ਇਨਾਮੀ ਮੋਹਮਦ ਯੂਨਸ ਦੀ ਅਗਵਾਈ ’ਚ ਇਕ ਅੰਤ੍ਰਿਮ ਸਰਕਾਰ ਦਾ ਗਠਨ ਕੀਤਾ ਗਿਆ ਸੀ। ਇਸ ਸਰਕਾਰ ਨੂੰ ਅਜੇ ਇਕ ਮਹੀਨਾ ਵੀ ਨਹੀਂ ਹੋਇਆ ਕਿ ਇਸ ਵਿਰੁੱਧ ਰੋਸ ਤੇਜ਼ ਹੋ ਗਿਆ ਹੈ। ਹਿੰਸਾ ਦਾ ਦੌਰ ਖਤਮ ਨਹੀਂ ਹੋ ਰਿਹਾ ਹੈ। ਐਤਵਾਰ ਰਾਤ ਨੂੰ ਹੋਮਗਾਰਡ (ਅੰਸਾਰ ਗਰੁੱਪ) ਅਤੇ ਵਿਦਿਆਰਥੀਆਂ ਦਰਮਿਆਨ ਤਗੜੀ ਛੜਪ ਹੋਈ, ਜਿਸ ’ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸੋਮਵਾਰ ਨੂੰ ਫੌਜ ਤਾਇਨਾਤੀ ਕਰਨੀ ਪਈ। ਸਰਕਾਰ ਨੇ ਸਖ਼ਤੀ ਨਾਲ ਕੰਮ ਲੈਣਾ ਸ਼ੁਰੂ ਕਰ ਦਿੱਤਾ ਹੈ।
ਐਤਵਾਰ ਰਾਤ ਦੀ ਛੜਪ ਨੂੰ ਲੈ ਕੇ 390 ਅੰਸਾਰ ਗਾਰਡ ਨੂੰ ਜੇਲ ਭੇਜ ਦਿੱਤਾ ਗਿਆ ਹੈ ਜਿਨ੍ਹਾਂ ’ਚੋਂ 192 ਦੀ ਗ੍ਰਿਫ਼ਤਾਰੀ ਦਿਖਾਈ ਗਈ ਹੈ। ਉਨ੍ਹਾਂ 'ਤੇ 4 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ, 4 ਹਜ਼ਾਰ ਤੋਂ ਵੱਧ ਅੰਸਾਰ ਗਾਰਡ ਨੂੰ ਪਲਟਨ ਪੁਲਸ ਸਟੇਸ਼ਨ ਤਲਬ ਕੀਤਾ ਹੈ। ਉਨ੍ਹਾਂ 'ਤੇ ਗੈਰ-ਕਾਨੂੰਨੀ ਤੌਰ 'ਤੇ ਇਕੱਠਾ ਹੋਣ ਅਤੇ ਪੁਲਸ ਦੇ ਕੰਮ ’ਚ ਰੁਕਾਵਟ ਪਾਉਣ ਦੇ ਦੋਸ਼ ਲਗਾਏ ਗਏ ਹਨ। ਕੱਟੜਪੰਥੀ ਜਮਾਤ ’ਤੇ ਬੈਨ ਹਟਾ ਸਕਦੀ ਹੈ ਸਰਕਾਰ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਹੁਣ ਤੋਂ ਕੱਟੜਪੰਥੀ ਸੰਗਠਨਾਂ ਦੇ ਸਾਹਮਣੇ ਝੁਕਦੀ ਦਿਸ ਰਹੀ ਹੈ। ਸੋਮਵਾਰ ਨੂੰ ਸਰਕਾਰ ਨੇ ਕੱਟਰਪੰਥੀ ਸੰਗਠਨ ਅੰਸਾਰੁੱਲਾਹ ਬੰਗਲਾ ਟੀਮ (ਏ.ਬੀ.ਟੀ.) ਦੇ ਮੁਖੀ ਮੂਫਤੀ ਜੈਸਿਮ ਉੱਦੀਨ ਨੂੰ ਰਿਹਾਈ ਦੇ ਦਿੱਤੀ। ਉਸ ਨੂੰ ਕਾਸ਼ਿਮਪੁਰ ਹਾਈ ਸਿਕਿਊਰਿਟੀ ਸੈਂਟ੍ਰਲ ਜੇਲ ਤੋਂ ਰਿਹਾਈ ਦਿੱਤੀ ਗਈ।
ਸੁਨੀਤਾ ਵਿਲੀਅਮਸ ਦੀ ਤਨਖਾਹ ਬਾਰੇ ਜਾਣ ਹੋ ਜਾਓਗੇ ਹੈਰਾਨ
NEXT STORY