ਬਾਰਸੀਲੋਨਾ- ਬਾਰਸੀਲੋਨਾ ਦੇ ਇਕ ਹੋਟਲ ਵਿਚ ਚਿੱਟਾ ਸੁਰੱਖਿਆ ਸੂਟ ਪਾਏ ਇਕ ਐਂਬੂਲੈਂਸ ਦਾ ਡਰਾਈਵਰ ਦਾਖਲ ਹੁੰਦਾ ਹੈ ਤੇ ਤਿੰਨ ਨਵੇਂ ਗਾਰਕਾਂ ਨੂੰ ਲਿਆਉਣ ਦਾ ਐਲਾਨ ਕਰਦਾ ਹੈ। ਲਾਕਡਾਊਨ ਦੇ ਬਾਵਜੂਦ ਹੋਟਲ ਵਿਚ ਨਵੇਂ ਗਾਹਕਾਂ ਦੀ ਗੱਲ ਸੁਣ ਕੇ ਉਥੋਂ ਦੇ ਕਰਮਚਾਰੀਆਂ ਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਨਵੇਂ ਗਾਹਕ ਕੋਰੋਨਾਵਾਇਰਸ ਦੇ ਉਹ ਮਰੀਜ਼ ਹਨ, ਜਿਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਦਾ ਸਮਾਂ ਇਸ ਸ਼ਾਨਦਾਰ ਪੰਜ ਤਾਰਾ ਹੋਟਲ ਵਿਚ ਬਿਤਾਉਣ ਲਈ ਲਿਆਂਦਾ ਗਿਆ ਹੈ।

ਐਂਬੂਲੈਂਸ ਵਿਚ ਦੇਖਦੇ ਹੋਏ ਪੰਜ ਤਾਰਾ ਹੋਟਲ ਮੇਲੀਆ ਸਾਰੀਆ ਦੀ ਪ੍ਰਬੰਧਕ ਕਹਿੰਦੀ ਹੈ ਕਿ ਗੁੱਡ ਮਾਰਨਿੰਗ, ਤੁਸੀਂ ਕਿਵੇਂ ਹੋ? ਮੇਰਾ ਨਾਂ ਐਨਰਿਕ ਅਰਾਂਡਾ ਹੈ। ਪਿਛਲੇ ਕੁਝ ਦਿਨਾਂ ਵਿਚ ਸ਼ਾਇਦ ਤੁਸੀਂ ਪਹਿਲੇ ਅਜਿਹੇ ਸ਼ਖਸ ਨੂੰ ਦੇਖ ਰਹੇ ਹੋ ਜੋ ਸਿਹਤ ਕਰਮਚਾਰੀ ਨਹੀਂ ਹੈ। ਅਸਲ ਵਿਚ ਸਿਰਫ ਤਿੰਨ ਦਿਨਾਂ ਵਿਚ ਇਹ ਹੋਟਲ ਨੂੰ ਇਕ ਕਲੀਨਿਕ ਵਿਚ ਬਦਲ ਦਿੱਤਾ ਗਿਆ ਹੈ, ਜਿਸ ਵਿਚ ਸ਼ਾਨਦਾਰ ਸਜਾਵਟ ਦੇ ਨਾਲ ਹੀ ਸੰਗਮਰਮਰ ਲੱਗੇ ਬਾਥਰੂਮ ਹਨ। ਮਾਸਕ ਤੇ ਦਸਤਾਨੇ ਪਾਏ ਅਰਾਂਡਾ ਨੇ ਕਿਹਾ ਕਿ ਇਥੇ ਪਹੁੰਚਣ ਵਾਲੇ ਕੁਝ ਮਰੀਜ਼ਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਹਸਪਤਾਲ ਤੋਂ ਕੱਝ ਕੇ ਮਰਨ ਦੇ ਲਈ ਛੱਡ ਦਿੱਤਾ ਗਿਆ ਹੈ। ਵਧੇਰੇ ਲੋਕ ਡਰੇ ਹੋਏ ਹਨ। ਮੈਂ ਉਹਨਾਂ ਨੂੰ ਇਹ ਸਭ ਭੁੱਲਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹਾਂ।

ਅਰਾਂਡਾ ਕਿਹਾ ਕਿ ਜਦੋਂ ਤੱਕ ਮੈਂ ਉਹਨਾਂ ਦੇ ਚਿਹਰੇ 'ਤੇ ਮੁਸਕਾਨ ਨਹੀਂ ਲੈ ਆਉਂਦੀ ਉਦੋਂ ਤੱਕ ਉਹਨਾਂ ਨੂੰ ਐਂਬੂਲੈਂਸ ਤੋਂ ਉਤਰਣ ਨਹੀਂ ਦਿੰਦੀ। ਮੈਂ ਚਾਹੁੰਦੀ ਹਾਂ ਕਿ ਉਹ ਵੱਖਰੇ ਤਰੀਕੇ ਨਾਲ ਦਾਖਲ ਹੋਣ ਕਿ ਉਹ ਹੁਣ ਇਕ ਹਸਪਤਾਲ ਵਿਚ ਨਹੀਂ ਹਨ ਤੇ ਇਹ ਇਕ ਹੋਟਲ ਹੈ। ਹੋਟਲ ਪਹੁੰਚਣ ਤੋਂ ਬਾਅਦ ਨੀਲੇ ਤੇ ਹਰੇ ਰੰਗ ਦੇ ਗਾਊਨ, ਦਸਤਾਨੇ ਤੇ ਮਾਸਕ ਪਹਿਨੇ ਨਰਸਾਂ ਉਹਨਾਂ ਦਾ ਤਾਪਮਾਨ ਦਰਜ ਕਰਦੀਆਂ ਹਨ ਤੇ ਉਹਨਾਂ ਦੀ ਮੈਡੀਕਲ ਰਿਪੋਰਟ ਨੂੰ ਦੇਖਦੀਆਂ ਹਨ। ਨਾਲ ਹੀ ਆਉਣ ਵਾਲੇ ਲੋਕਾਂ ਤੋਂ ਪੁੱਛਦੀਆਂ ਹਨ ਕਿ ਕੀ ਉਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਹੋਟਲ ਕਰਮਚਾਰੀ ਉਹਨਾਂ ਨੂੰ ਕਮਰੇ ਵਿਚ ਪਹੁੰਚਾਉਂਦੇ ਹਨ।

ਸਪੇਨ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਹੁਣ ਤੱਕ 10,935 ਲੋਕਾਂ ਦੀ ਜਾਨ ਲੈ ਲਈ ਹੈ। ਅਜਿਹੇ ਵਿਚ ਸਰਕਾਰ ਨੇ ਸਾਰੇ ਹੋਟਲਾਂ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਸੀ। ਦੇਸ਼ ਭਰ ਦੇ ਹੋਟਲਾਂ ਨੂੰ ਮੈਡੀਕਲ ਸੇਵਾ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਕਿ ਹਸਪਤਾਲ ਦੇ ਬੋਝ ਨੂੰ ਕੁਝ ਘੱਟ ਕੀਤਾ ਜਾ ਸਕੇ।
ਖੁਦ ਮਾਸਕ ਨਹੀਂ ਪਾਉਣਾ ਚਾਹੁੰਦੇ ਰਾਸ਼ਟਰਪਤੀ ਟਰੰਪ, ਅਮਰੀਕੀਆਂ ਨੂੰ ਦਿੱਤੀ ਇਹ ਸਲਾਹ
NEXT STORY