ਓਟਾਵਾ (ਬਿਊਰੋ): ਕੈਨੇਡਾ ਵਿਚ ਵੋਟਰ ਦੇਸ਼ ਦੀ 44ਵੀਂ ਸੰਸਦ ਦੀ ਚੋਣ ਕਰਨ ਲਈ ਅੱਜ ਭਾਵ ਸੋਮਵਾਰ ਨੂੰ ਵੋਟਿੰਗ ਕਰਨਗੇ। ਵੋਟਿੰਗ ਜ਼ਰੀਏ ਕੈਨੇਡਾ ਦੀ ਕੁੱਲ 338 ਮੈਂਬਰੀ ਸੰਸਦ ਦੀ ਕਿਮਸਤ ਦਾ ਫ਼ੈਸਲਾ ਹੋਵੇਗਾ। ਕੈਨੇਡਾ ਦੇ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਬਹੁਤ ਕੁਝ ਦਾਅ 'ਤੇ ਹੈ ਕਿਉਂਕਿ ਉਹਨਾਂ ਦੀ ਲੋਕਪ੍ਰਿਅਤਾ ਵਿਚ ਭਾਰੀ ਗਿਰਾਵਟ ਆਈ ਹੈ। ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲ ਨੇ ਸਖ਼ਤ ਟੱਕਰ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਕਰਵਾਏ ਸਾਰੇ ਸਰਵੇਖਣਾਂ ਵਿਚ ਦੋਹਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਹਰ ਸਰਵੇ ਵਿਚ ਟਰੂਡੋ ਦੀ ਪਾਰਟੀ ਨੂੰ ਆਪਣੇ ਵਿਰੋਧੀ ਦੇ ਮੁਕਾਬਲੇ ਪਿੱਛੇ ਰਹਿੰਦੇ ਦਿਖਾਇਆ ਗਿਆ ਹੈ। ਲਿਹਾਜਾ ਅਜਿਹੀ ਸੰਭਾਵਨਾ ਹੈ ਕਿ ਇਸ ਵਾਰ ਕੈਨੇਡਾ ਵਿਚ ਖੱਬੇ ਪੱਖੀ ਪਾਰਟੀ ਸੱਤਾ ਵਿਚ ਆ ਸਕਦੀ ਹੈ।
ਟਰੂਡੋ ਦੀ ਸਥਿਤੀ
ਕੈਨੇਡਾ ਸਰਕਰਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੀਆਂ ਆਮ ਚੋਣਾਂ ਵਿਚ 2 ਕਰੋੜ 70 ਲੱਖ ਤੋਂ ਵੱਧ ਵੋਟਰ ਹਿੱਸਾ ਲੈਣਗੇ। ਇਹਨਾਂ ਵਿਚ ਕਰੀਬ 57 ਲੱਖ ਲੋਕ ਪਹਿਲਾਂ ਹੀ ਬੈਲਟ ਦੁਆਰਾ ਵੋਟ ਪਾ ਚੁੱਕੇ ਹਨ। ਚੋਣਾਂ ਤੋਂ ਪਹਿਲਾਂ ਕਰਵਾਏ ਸਰਵੇਖਣ ਮੁਤਾਬਕ ਨਾ ਤਾਂ ਲਿਬਰਲਜ਼ ਅਤੇ ਨਾ ਹੀ ਖੱਬੇ ਪੱਖੀ ਪਾਰਟੀਆਂ ਨੂੰ ਬਹੁਮਤ ਲਈ ਲੋੜੀਂਦਾ 38 ਫੀਸਦੀ ਸਮਰਥਨ ਹਾਸਲ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰਨ ਬਹੁਮਤ ਹਾਸਲ ਕਰਨ ਲਈ ਦੇਸ਼ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਸੀ ਪਰ ਚੁਣਾਵੀ ਸਰਵੇਖਣਾਂ ਵਿਚ ਪਾਇਆ ਗਿਆ ਕਿ ਕੋਵਿਡ-19 ਸੰਕਟ ਅਤੇ ਅਫਗਾਨਿਸਤਾਨ ਮੁੱਦੇ ਨੂੰ ਲੈ ਕੇ ਜਸਟਿਨ ਟਰੂਡੋ ਸਰਕਾਰ ਦੇ ਪ੍ਰਤੀ ਲੋਕਾਂ ਵਿਚ ਨਾਰਾਜ਼ਗੀ ਹੈ। ਟਰੂਡੋ ਨੇ ਆਪਣੀ ਸੱਜੇ ਪੱਖੀ ਕੇਂਦਰ ਸਰਕਾਰ ਨੂੰ ਪੂਰਨ ਬਹੁਮਤ ਦਿਵਾਉਣ ਲਈ 2 ਸਾਲ ਪਹਿਲਾਂ ਹੀ ਚੋਣਾਂ ਕਰਾਉਣ ਦਾ ਐਲ਼ਾਨ ਕਰ ਦਿੱਤਾ ਪਰ ਮੰਨਿਆ ਜਾ ਰਿਹਾ ਹੈ ਕਿ 2019 ਵਿਚ ਹੋਈਆਂ ਚੋਣਾਂ ਤੋਂ ਵੀ ਘੱਟ ਸੀਟਾਂ ਟਰੂਡੋ ਦੀ ਪਾਰਟੀ ਨੂੰ ਮਿਲ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ : ਪੁਲਸ ਅਧਿਕਾਰੀ ਨੇ ਬਾਲਕੋਨੀ ਤੋਂ ਲਟਕਦੇ 1 ਮਹੀਨੇ ਦੇ ਬੱਚੇ ਦੀ ਬਚਾਈ ਜਾਨ
ਕੈਨੇਡਾ ਚੋਣਾਂ ਨੂੰ ਪ੍ਰਭਾਵਿਤ ਕਰਨਗੀਆਂ ਇਹ ਅਹਿਮ ਗੱਲਾਂ
- ਸੋਮਵਾਰ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਚੋਣਾਂ ਵਿੱਚ 338 ਸੀਟਾਂ ਲਈ ਵੋਟਾਂ ਪੈਣਗੀਆਂ। ਸੰਸਦ ਦੇ ਹੇਠਲੇ ਸਦਨ ਅਤੇ ਹਾਊਸ ਆਫ਼ ਕਾਮਨਜ਼ ਦਾ ਭਵਿੱਖ ਇਨ੍ਹਾਂ ਚੋਣਾਂ ਵਿੱਚ ਤੈਅ ਕੀਤਾ ਜਾਵੇਗਾ। ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ ਘੱਟੋ ਘੱਟ 170 ਸੀਟਾਂ ਦੀ ਲੋੜ ਹੁੰਦੀ ਹੈ।
- ਦੇਸ਼ ਭਰ ਵਿਚ ਕਈ ਸਮਾਂ ਖੇਤਰ ਹੋਣ ਕਾਰਨ ਪੂਰੇ ਕੈਨੇਡਾ ਵਿਚ ਵੋਟਿੰਗ ਕੇਂਦਰ ਵੱਖ-ਵੱਖ ਸਮੇਂ 'ਤੇ ਖੁੱਲ੍ਹਣਗੇ ਅਤੇ ਬੰਦ ਹੋਣਗੇ। ਆਖਰੀ ਵੋਟਿੰਗ ਦੇਸ਼ ਦੇ ਪੱਛਮੀ ਤੱਟ 'ਤੇ ਸ਼ਾਮ 7 ਵਜੇ (ਸਥਾਨਕ ਸਮੇਂ ਮੁਤਾਬਕ) ਬੰਦ ਹੋਵੇਗੀ।
- ਸੰਘੀ ਚੋਣ ਮੁਹਿੰਮ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਦੇਸ਼ ਕੋਵਿਡ-19 ਮਹਾਮਾਰੀ ਵਿਚੋਂ ਲੰਘ ਰਿਹਾ ਹੈ। ਇਸ ਦੇ ਇਲਾਵਾ ਜਲਵਾਯੂ ਸੰਕਟ, ਸਿਹਤ ਦੇਖਭਾਲ, ਰਿਹਾਇਸ਼ ਅਤੇ ਅਰਥਵਿਵਸਥਾ ਜਿਹੇ ਮੁੱਦੇ ਵੀ ਕੇਂਦਰ ਵਿਚ ਹਨ। ਕੈਨੇਡਾ ਵਿਚ ਇਸ ਸਾਲ ਭਿਆਨਕ ਗਰਮੀ ਪਈ ਹੈ ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਿਹਾਜਾ ਕੈਨੇਡਾ ਵਿਚ ਜਲਵਾਯੂ ਤਬਦੀਲੀ ਦਾ ਮੁੱਦਾ ਵੀ ਅਚਾਨਕ ਕਾਫੀ ਤੇਜ਼ੀ ਨਾਲ ਉਭਰ ਆਇਆ ਹੈ। ਕੈਨੇਡਾ ਦੇ ਸਮੁੰਦਰ ਇਸ ਸਾਲ ਗਰਮੀ ਵਿਚ ਇੰਨੇ ਗਰਮ ਹੋ ਚੁੱਕੇ ਸਨ ਕਿ ਲੱਖਾਂ ਜਲੀ ਜੀਵਾਂ ਦੀ ਮੌਤ ਹੋ ਗਈ।
- ਸੋਮਵਾਰ ਨੂੰ ਵੋਟਿੰਗ ਦੇ ਨਤੀਜੇ ਪੂਰੀ ਤਰ੍ਹਾਂ ਨਾਲ ਅਨੁਮਾਨਿਤ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੇ ਇਤਿਹਾਸ ਵਿਚ 1867 ਤੋਂ ਵੋਟਿੰਗ ਹੋ ਰਹੀ ਹੈ। ਕੈਨੇਡਾ ਵਿਚ ਮੁੱਖ ਤੌਰ 'ਤੇ ਦੋ ਦੀ ਦਲ ਹਨ ਜਿਹਨਾਂ ਵਿਚਕਾਰ ਸਖ਼ਤ ਮੁਕਾਬਲਾ ਹੁੰਦਾ ਹੈ। ਇਸ ਵਾਰ ਦੀਆਂ ਚੋਣਾਂ ਇਸ ਲਈ ਵੀ ਦਿਲਚਸਪ ਹਨ ਕਿਉਂਕਿ ਕਰੀਬ 31 ਫੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਦੋਵੇਂ ਪਾਰਟੀਆਂ ਨੂੰ ਵੋਟ ਪਾਉਣਾ ਚਾਹੁੰਦੇ ਹਨ ਲਿਹਾਜਾ ਇਹ ਵੋਟਰ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਕੁਝ ਕਿਹਾ ਨਹੀਂ ਜਾ ਸਕਦਾ।
ਕੈਨੇਡਾ ਚੋਣਾਂ ਦਾ ਜੇਤੂ ਕੌਣ
ਕੈਨੇਡਾ ਦੇ ਚੁਣਾਵੀ ਮਾਹਰਾਂ ਮੁਤਾਬਕ ਜੇਕਰ ਟਰੂਡੋ ਚੋਣਾਂ ਜਿੱਤਦੇ ਹਨ ਤਾਂ ਸਭ ਤੋਂ ਵੱਧ ਸੰਭਾਵਨਾ ਇਸ ਗੱਲ ਦੀ ਹੋਵੇਗੀ ਕਿ ਉਹਨਾਂ ਦੀ ਸਰਕਾਰ ਘੱਟ ਗਿਣਤੀ ਦੀ ਸਰਕਾਰ ਹੋਵੇਗੀ, ਜੋ ਉਹਨਾਂ ਨੂੰ ਸ਼ਾਸਨ ਕਰਨ ਲਈ ਹੋਰ ਦਲਾਂ 'ਤੇ ਨਿਰਭਰ ਕਰ ਦੇਵੇਗੀ। ਟਰੂਡੋ ਅਤੇ ਓ ਟੂਲ ਦੇ ਇਲਾਵਾ ਛੋਟੇ ਗੁੱਟਾਂ ਦੇ ਹੋਰ ਨੇਤਾਵਾਂ ਵਿਚ ਖੱਬੇ ਪੱਖੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ, ਵੱਖਵਾਦੀ ਬਲਾਕ ਕਿਊਬੇਕੌਇਸ ਦੇ ਯਵੇਸ-ਫ੍ਰਾਂਕੋਇਸ ਬਲੈਂਤੇਟ ਅਤੇ ਗ੍ਰੀਨ ਦੇ ਏਨਾਮੀ ਪਾਲ ਸ਼ਾਮਲ ਹਨ। ਆਖਰੀ ਨਤੀਜੇ ਵਿਚ ਦੇਰੀ ਹੋਣ ਦੀ ਆਸ ਹੈ ਕਿਉਂਕਿ ਮੇਲ-ਇਨ ਬੈਲਟ ਦੀ ਗਿਣਤੀ ਹਜ਼ਾਰਾਂ ਵਿਚ ਹੋਣ ਦੀ ਆਸ ਹੈ।
ਕੈਨੇਡਾ ਚੋਣਾਂ ਤੋਂ ਪਹਿਲਾਂ ਟਰੂਡੋ ਦੀ ਅਪੀਲ, ਦੂਜੀ ਪਾਰਟੀ ਜਿੱਤੀ ਤਾਂ ਕਮਜ਼ੋਰ ਹੋਵੇਗੀ ਕੋਰੋਨਾ ਖ਼ਿਲਾਫ਼ ਲੜਾਈ
NEXT STORY