ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਉੱਤਰਾਧਿਕਾਰੀ ਨੂੰ ਚੁਣਨ ਲਈ ਸ਼ਨੀਵਾਰ ਨੂੰ ਵੋਟਿੰਗ ਕੁਲ ਮਿਲਾ ਕੇ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਹੋ ਗਿਆ। ਸ਼੍ਰੀਲੰਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਉੱਤਰ ਪੱਛਮੀ ਸ਼੍ਰੀਲੰਕਾ ਵਿਚ ਘੱਟ ਗਿਣਤੀ ਮੁਸਲਿਮ ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ ਦੇ ਇਕ ਕਾਫਲੇ 'ਤੇ ਕੁਝ ਬੰਦੂਕਧਾਰੀਆਂ ਨੇ ਹਮਲਾ ਕੀਤਾ। ਇਹ ਚੋਣਾਂ ਈਸਟਰ ਸੰਡੇ ਬੰਬ ਧਮਾਕੇ ਤੋਂ ਬਾਅਦ ਧਮਾਕੇ ਤੋਂ ਬਾਅਦ ਸੁਰੱਖਿਆ ਚੁਣੌਤੀਆਂ ਅਤੇ ਵੱਧਦੇ ਰਾਜਨੀਤਕ ਧਰੁਵੀਕਰਣ ਤੋਂ ਜੂਝ ਰਹੇ ਸ਼੍ਰੀਲੰਕਾ ਦਾ ਭਵਿੱਖ ਤੈਅ ਕਰੇਗਾ। ਪੂਰੇ ਦੇਸ਼ ਵਿਚ ਵੋਟਿੰਗ ਲਈ 1.59 ਕਰੋੜ ਵੋਟਰਾਂ ਲਈ 12,845 ਵੋਟਿੰਗ ਕੇਂਦਰ ਬਣਾਏ ਗਏ ਸਨ। ਵੋਟਿੰਗ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਸੀ ਜੋ ਸ਼ਾਮ ਪੰਜ ਵਜੇ ਤੱਕ ਚੱਲੀ। ਵੋਟਿੰਗ ਫੀਸਦੀ ਦੇ ਅਸਲ ਅੰਕੜੇ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਚੋਣ ਅਧਿਕਾਰੀਆਂ ਅਤੇ ਚੋਣ ਨਿਗਰਾਨੀ ਸਮੂਹਾਂ ਨੇ ਦੱਸਿਆ ਕਿ ਵੋਟਿੰਗ ਦਾ ਅੰਤਿਮ ਅੰਕੜਾ 80 ਫੀਸਦੀ ਰਹੇਗਾ।
ਵੋਟਿੰਗ ਸੰਪੰਨ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਕਿਰਿਆ ਯਕੀਨੀ ਕੀਤੀ ਹੈ। ਇਹ ਇਕ ਅਜਿਹੀ ਉਪਲਬਧੀ ਹੈ ਜਿਸ ਨਾਲ ਸਾਨੂੰ ਖੁਸ਼ੀ ਹੋ ਸਕਦੀ ਹੈ। ਦੇਸ਼ ਦੇ ਚੋਟੀ ਦੇ ਅਹੁਦੇ ਲਈ ਹੋ ਰਹੀਆਂ ਚੋਣਾਂ ਵਿਚ ਰਿਕਾਰਡ 35 ਉਮੀਦਵਾਰ ਮੈਦਾਨ ਵਿਚ ਹਨ। ਚੋਣਾਂ ਵਿਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅਤੇ ਗ੍ਰਹਿ ਮੰਤਰੀ ਸਜੀਥ ਪ੍ਰੇਮਦਾਸਾ (52) ਅਤੇ ਵਿਰੋਧੀ ਧਿਰ ਦੇ ਨੇਤਾ ਗੋਟਾਬਾਇਆ ਰਾਜਪਕਸ਼ੇ (70) ਵਿਚਾਲੇ ਸਖ਼ਤ ਮੁਕਾਬਲਾ ਹੈ। ਨੈਸ਼ਨਲ ਪੀਪਲਜ਼ ਪਾਵਰ (ਐਨ.ਪੀ.ਪੀ.) ਗਠਜੋੜ ਤੋਂ ਅਨੁਰਾ ਕੁਮਾਰਾ ਦਿਸਾਨਾਇਕੇ ਵੀ ਇਕ ਮਜ਼ਬੂਤ ਉਮੀਦਵਾਰ ਹਨ। ਸਾਲ 2015 ਵਿਚ ਰਾਸ਼ਟਰਪਤੀ ਚੁਣੇ ਗਏ ਸਿਰੀਸੇਨਾ ਇਸ ਵਾਰ ਚੋਣ ਨਹੀਂ ਲੜ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਨਤੀਜੇ ਮੱਧ ਰਾਤ ਤੋਂ ਬਾਅਦ ਆਉਣ ਦੀ ਉਮੀਦ ਹੈ। ਅੰਤਿਮ ਨਤੀਜੇ ਸੋਮਵਾਰ ਨੂੰ ਆਉਣਗੇ। ਪੁਲਸ ਬੁਲਾਰੇ ਰੂਵਨ ਗੁਨਸ਼ੇਖਰਾ ਨੇ ਦੱਸਿਆ ਕਿ ਚੋਣਾਂ ਵਿਚ ਸੁਰੱਖਿਆ ਵਿਵਸਥਾ ਲਈ 60,000 ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਲਗਭਗ ਚਾਰ ਲੱਖ ਚੋਣਾਂ ਅਧਿਕਾਰੀਆਂ ਨੂੰ ਡਿਊਟੀ 'ਤੇ ਲਗਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਨੂੰਨ ਦੀ ਉਲੰਘਣਾ ਲਈ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਲ ਮਿਲਾ ਕੇ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਇਆ। ਚੋਣ ਹਿੰਸਾ ਨਿਗਰਾਨੀ ਕੇਂਦਰ (ਸੀ.ਐਮ.ਈ.ਵੀ.) ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਉੱਤਰ ਪੱਛਮੀ ਪੁਟਲਮ ਜ਼ਿਲੇ ਤੋਂ ਮੁਸਲਿਮ ਵੋਟਰਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ 'ਤੇ ਹਮਲਾ ਕੀਤਾ। ਇਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਯੂਰਪੀ ਸੰਘ ਦੇ ਚੋਣ ਸੁਪਰਵਾਈਜ਼ਰ ਰਾਸ਼ਟਰਪਤੀ ਚੋਣਾਂ ਨਾਲ ਜੁੜੀਆਂ ਘਟਨਾਵਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਅਮਰੀਕਾ 'ਚ ਹੋਏ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, 2 ਜ਼ਖਮੀ
NEXT STORY