ਬਾਕੂ— ਉਪ ਰਾਸ਼ਟਰਪਤੀ ਐੱਮ. ਵੈਂਕੇਆ ਨਾਇਡੂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨਾਲ ਇਥੇ ਗੈਰ-ਸੰਗਠਿਤ ਲਹਿਰ (ਐੱਨ.ਏ.ਐੱਮ.) ਸਿਖਰ ਗੱਲਬਾਤ ਤੋਂ ਵੱਖ ਕਈ ਮੁੱਦਿਆਂ 'ਤੇ ਸ਼ਨੀਵਾਰ ਨੂੰ ਚਰਚਾ ਕੀਤੀ। ਉਪ ਰਾਸ਼ਟਰਪਤੀ ਦਫਤਰ ਨੇ ਟਵੀਟ ਕੀਤਾ ਕਿ ਨਾਇਡੂ ਨੇ ਐੱਨ.ਏ.ਐੱਮ. ਦੀ ਸਫਲਤਾਪੂਰਵਕ ਪ੍ਰਧਾਨਗੀ ਕਰਨ ਦੇ ਲਈ ਵੈਨੇਜ਼ੁਏਲਾ ਨੂੰ ਵਧਾਈ ਦਿੱਤੀ। ਐੱਨ.ਏ.ਐੱਮ. ਦੀ ਪ੍ਰਧਾਨਗੀ ਕਰਨ ਵਾਲਾ ਦੇਸ਼ ਹਰ ਤਿੰਨ ਸਾਲ 'ਚਬਦਲਿਆ ਜਾਂਦਾ ਹੈ।
ਵੈਨੇਜ਼ੁਏਲਾ ਦੇ ਮਾਰਗਰਿਟਾ ਟਾਪੂ 'ਚ 2016 'ਚ ਰਾਸ਼ਟਰ ਤੇ ਸਰਕਾਰ ਮੁਖੀਆਂ ਦੇ 17ਵੇਂ ਸਿਖਰ ਸੰਮੇਲਨ ਦੇ ਆਯੋਜਨ ਤੋਂ ਬਾਅਦ ਅੰਦੋਲਨ ਦੀ ਪ੍ਰਧਾਨਗੀ ਮਾਦੁਰੋ ਨੇ ਕੀਤੀ ਹੈ। ਟਵੀਟ 'ਚ ਦੱਸਿਆ ਗਿਆ ਹੈ ਕਿ ਉਪ ਰਾਸ਼ਟਰਪਤੀ ਨੇ ਬਾਕੂ 'ਚ ਐੱਨ.ਏ.ਐੱਮ. ਸਿਖਰ ਗੱਲਬਾਤ 'ਚ ਮਾਦੁਰੋ ਨਾਲ ਮੁਲਾਕਾਤ ਕੀਤੀ। ਇਸ 'ਚ ਦੱਸਿਆ ਗਿਆ ਕਿ ਦੋਵਾਂ ਨੇ ਸਾਂਝੇ ਹਿੱਤ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਤੇ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਰਚਨਾਤਮਕ ਵਿਕਾਸ ਸਾਂਝੇਦਾਰੀ ਕਰ ਦੱਖਣੀ ਸਹਿਯੋਗ ਨੂੰ ਵਧਾਉਣ ਦੀ ਲੋੜ 'ਤੇ ਵਿਚਾਰ-ਵਟਾਂਦਰਾ ਕੀਤਾ। ਨਾਇਡੂ ਐੱਨ.ਏ.ਐੱਮ. ਸਿਖਰ ਸੰਮੇਲਨ 'ਚ ਹਿੱਸਾ ਲੈਣ ਵਾਲੇ ਭਾਰਤੀ ਵਫਦ ਦੀ ਅਗਵਾਈ ਕਰ ਰਹੇ ਹਨ।
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਆ ਦਿਲ ਦਾ ਦੌਰਾ, ਲਾਹੌਰ ਹਸਪਤਾਲ 'ਚ ਦਾਖਲ
NEXT STORY