ਫੋਰਟ ਮੈਕਮਰੀ— ਐਲਬਰਟਾ ਦੇ ਸਿਹਤ ਸੇਵਾ ਵਿਭਾਗ ਨੇ ਵਾਲਮਾਰਟ ਕੈਨੇਡਾ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਵੱਲੋਂ ਵੇਚਿਆ ਜਾ ਰਿਹਾ ਭੋਜਨ ਅਤੇ ਹੋਰ ਖਾਣ-ਪੀਣ ਦੇ ਪਦਾਰਥ ਦੂਸ਼ਿਤ ਹਨ ਅਤੇ ਸਿਹਤ ਲਈ ਹਾਨੀਕਾਰਕ ਹਨ। ਸਿਹਤ ਵਿਭਾਗ ਨੇ ਕਿਹਾ ਕਿ ਵਾਲਮਾਰਟ ਕੈਨੇਡਾ ਪਬਲਿਕ ਹੈਲਥ ਐਕਟ ਅਧੀਨ ਭੋਜਨ ਪਦਾਰਥਾਂ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ 174 ਦੋਸ਼ ਲਗਾਏ ਹਨ। ਐਲਬਰਟਾ ਦੇ ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਵਾਲਮਾਰਟ ਫੋਰਟ ਮੈਕਮਰੀ ਦੀ ਅੱਗ ਵਿਚ ਦੂਸ਼ਿਤ ਹੋਏ ਭੋਜਨ ਨੂੰ ਲੋਕਾਂ ਨੂੰ ਵੇਚ ਰਿਹਾ ਹੈ। ਇਹ ਲੋਕਾਂ ਦੀ ਸਿਹਤ ਨਾਲ ਸਿੱਧਾ-ਸਿੱਧਾ ਖਿਲਵਾੜ ਹੈ। ਦੂਜੇ ਪਾਸੇ ਵਾਲਮਾਰਟ ਕੈਨੇਡਾ ਦੇ ਸੀਨੀਅਰ ਡਾਇਰੈਕਟਰ ਨੇ ਇਨ੍ਹਾਂ ਦੋਸ਼ਾਂ 'ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਵਾਲਮਾਰਟ ਆਪਣੇ ਗਾਹਕਾਂ ਦੀ ਸਿਹਤ ਸੁਰੱਖਿਆ ਲਈ ਸਾਫ-ਸੁਥਰਾ ਭੋਜਨ ਵੇਚਣ ਨੂੰ ਤਰਜੀਹ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਮਈ ਵਿਚ ਫੋਰਟ ਮੈਕਮਰੀ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਸੀ। ਇਸ ਕਰਕੇ 80 ਹਜ਼ਾਰ ਲੋਕ ਇਹ ਖੇਤਰ ਛੱਡ ਕੇ ਹੋਰ ਥਾਵਾਂ 'ਤੇ ਚਲੇ ਗਏ ਸਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲ ਦੀ
ਅੱਗ ਕਾਰਨ ਭੋਜਨ ਪਦਾਰਥ ਵੀ ਖਾਣ ਲਾਇਕ ਨਹੀਂ ਰਹੇ। ਇਹ ਭੋਜਨ ਪਦਾਰਥ ਦੂਸ਼ਿਤ ਹੋ ਗਏ ਹਨ ਪਰ ਵਾਲਮਾਰਟ ਕੈਨੇਡਾ ਨੇ ਇਨ੍ਹਾਂ ਭੋਜਨ ਪਦਾਰਥਾਂ ਨੂੰ ਨਸ਼ਟ ਕਰਨ ਦੀ ਥਾਂ 'ਤੇ ਲੋਕਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਭੋਜਨ ਪਦਾਰਥਾਂ ਵਿਚ ਚਾਕਲੇਟ ਤੋਂ ਲੈ ਕੇ ਚਿਕਨ ਆਦਿ ਤੱਕ ਸ਼ਾਮਲ ਹਨ।
ਜਾਪਾਨ ਅਤੇ ਆਸਟਰੇਲੀਆ ਨੇ ਰੱਖਿਆ ਸਮਝੌਤਿਆਂ ਨੂੰ ਮਜਬੂਤ ਕਰਨ 'ਤੇ ਪ੍ਰਗਟਾਈ ਸਹਿਮਤੀ
NEXT STORY