ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਕ ਹੋਰ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਚਾਹੇ ਤਾਂ ਅਫਗਾਨਿਸਤਾਨ ਨੂੰ 10 ਦਿਨਾਂ ਵਿਚ ਦੁਨੀਆ ਤੋਂ ਮਿਟਾ ਕੇ ਉਥੋਂ 19 ਸਾਲਾਂ ਤੋਂ ਚੱਲ ਰਹੇ ਜੰਗ ਨੂੰ ਖਤਮ ਕਰ ਸਕਦੇ ਹਨ ਪਰ ਉਹ ਇਕ ਕਰੋੜ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦੇ ਹਨ ਇਸ ਲਈ ਗੱਲਬਾਤ ਨਾਲ ਇਸ ਮਸਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹਨ। ਟਰੰਪ ਦੀ ਟਿੱਪਣੀ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਅਫਗਾਨਿਸਤਾਨ ਨੇ ਅਮਰੀਕੀ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਟਰੰਪ ਨੇ ਆਪਣੇ ਓਵਲ ਦਫਤਰ ਤੋਂ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲਬਾਤ ਵਿਚ ਇਹ ਟਿੱਪਣੀ ਕੀਤੀ। ਟਰੰਪ ਨੇ ਕਿਹਾ ਕਿ ਅਮਰੀਕਾ ਪਿਛਲੇ 19 ਸਾਲਾਂ ਤੋਂ ਅਫਗਾਨਿਸਤਾਨ ਵਿਚ ਇਕ ਪੁਲਸ ਦੀ ਭੂਮਿਕਾ ਨਿਭਾਅ ਰਿਹਾ ਹੈ ਫੌਜੀ ਦੀ ਨਹੀਂ। ਜੇਕਰ ਅਮਰੀਕਾ ਉਥੇ ਫੌਜੀ ਦੀ ਭੂਮਿਕਾ ਵਿਚ ਹੁੰਦਾ ਤਾਂ ਅਫਗਾਨਿਸਤਾਨ ਕਦੋਂ ਦਾ ਖਤਮ ਹੋ ਚੁੱਕਾ ਹੁੰਦਾ। ਟਰੰਪ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਤੋਂ ਨਿਕਲਣਾ ਚਾਹੁੰਦਾ ਹੈ। ਇਸ ਲਈ ਉਥੇ ਜੰਗ ਖਤਮ ਕਰਨ ਲਈ ਰਾਜਨੀਤਕ ਹੱਲ ਲਈ ਤਾਲੀਬਾਨ ਸਣੇ ਵੱਖ-ਵੱਖ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਅਮਰੀਕਾ ਅਤੇ ਤਾਲੀਬਾਨ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਕਤਰ ਦੇ ਦੋਹਾ ਵਿਚ ਹੋਣ ਵਾਲੀ ਹੈ, ਜਿਸ ਦੇ ਲਈ ਟਰੰਪ ਦੇ ਪ੍ਰਤੀਨਿਧੀ ਖਲੀਲਜ਼ਾਦ ਮੰਗਲਵਾਰ ਨੂੰ ਕਾਬੁਲ ਪਹੁੰਚੇ। ਖਾਨ ਦੇ ਨਾਲ ਗੱਲਬਾਤ ਵਿਚ ਅਮਰੀਕੀ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਅਫਗਾਨਿਸਤਾਨ ਵਿਚ ਜੰਗ ਖਤਮ ਕਰਨ ਅਤੇ ਉਥੇ ਸ਼ਾਂਤੀ ਬਹਾਲੀ ਵਿਚ ਪਾਕਿਸਤਾਨ ਅਹਿਮ ਭੂਮਿਕਾ ਨਿਭਾਏਗਾ।
ਅਸ਼ਰਫ ਗਨੀ ਨੇ ਟਰੰਪ ਤੋਂ ਮੰਗਿਆ ਸਪੱਸ਼ਟੀਕਰਨ
ਟਰੰਪ ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਦੇ ਨਾਲ ਉਨ੍ਹਾਂ ਦੇ ਦੇਸ਼ ਦੇ ਬਹੁਪੱਖੀ ਸਬੰਧ ਹਨ। ਇਸ ਨੂੰ ਦੇਖਦੇ ਹੋਏ ਅਮਰੀਕਾ ਨੂੰ ਟਰੰਪ ਦੇ ਬਿਆਨ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਰਾਸ਼ਟਰਪਤੀ ਗਨੀ ਦੇ ਦਫਤਰ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਫਗਾਨ ਸਰਕਾਰ ਦੇਸ਼ ਵਿਚ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਵਿਚ ਅਮਰੀਕਾ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੀ ਹੈ। ਪਰ ਇਹ ਵੀ ਸਾਫ ਕਰਦੀ ਹੈ ਕਿ ਅਫਗਾਨ ਸਰਕਾਰ ਨੂੰ ਇਕ ਪਾਸੇ ਕਰਕੇ ਕੋਈ ਵਿਦੇਸ਼ੀ ਰਾਸ਼ਟਰ ਪ੍ਰਧਾਨ ਅਫਗਾਨਿਸਤਾਨ ਦੇ ਲੋਕਾਂ ਦੇ ਭਵਿੱਖ ਦਾ ਫੈਸਲਾ ਨਹੀਂ ਕਰ ਸਕਦਾ ਹੈ।
ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟਰ ਦੇ ਸਾਬਕਾ ਮੁਖੀ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿਮਤੁੱਲਾ ਨਬੀਲ ਨੇ ਟਵੀਟ ਕਰਕੇ ਕਿਹਾ ਕਿ ਟਰੰਪ ਇਕ ਕਰੋੜ ਲੋਕਾਂ ਦੀ ਮੌਤ ਦਾ ਬਹਾਨਾ ਬਣਾ ਕੇ ਅਮਰੀਕਾ ਦੇ ਲੋਕਾਂ ਨੂੰ ਮੂਰਖ ਨਾ ਬਣਾਉਣ। ਅਮਰੀਕਾ ਜੇਕਰ ਪਾਕਿਸਤਾਨ ਦੇ ਕਵੇਟਾ ਵਿਚ ਪਨਾਹ ਲਈ ਤਾਲੀਬਾਨ ਦੇ ਚੋਟੀ ਦੇ 15-30 ਅੱਤਵਾਦੀਆਂ ਨੂੰ ਮਾਰ ਸੁੱਟਣ ਅਤੇ ਪਾਕਿਸਤਾਨ ਦੇ 15-30 ਤੋਂ ਫੌਜੀ ਅਫਸਰਾਂ 'ਤੇ ਪਾਬੰਦੀ ਲਗਾ ਦੇਣ ਤਾਂ ਸਮੱਸਿਆ ਸੁਲਝ ਜਾਵੇਗੀ। ਦੱਸ ਦਈਏ ਕਿ ਅਫਗਾਨਿਸਤਾਨ ਆਪਣੇ ਇਥੇ ਅੱਤਵਾਦੀ ਘਟਨਾਵਾਂ ਅਤੇ ਤਾਲੀਬਾਨ ਨੂੰ ਹਮਾਇਤ ਦੇਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ।
ਮੀਡੀਆ ਨੇ ਮੇਰੇ ਤੇ ਇਮਰਾਨ ਨਾਲ ਕੀਤਾ ਵਿਵਹਾਰ : ਟਰੰਪ
NEXT STORY