ਦਮਿਸ਼ਕ - ਸੀਰੀਆ ’ਚ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਹੇ ਗਏ ਨੇਤਾ ਬਸ਼ਰ ਅਲ ਅਸਦ ਨੇ ਕਿਹਾ ਕਿ ਇਕ ਹਫਤਾ ਪਹਿਲਾਂ ਸਰਕਾਰ ਦੇ ਪਤਨ ਤੋਂ ਬਾਅਦ ਉਨ੍ਹਾਂ ਦਾ ਦੇਸ਼ ਛੱਡਣ ਦਾ ਕੋਈ ਇਰਾਦਾ ਨਹੀਂ ਸੀ ਪਰ ਪੱਛਮੀ ਸੀਰੀਆ ਵਿਚ ਉਨ੍ਹਾਂ ਦੇ ਬੇਸ ਕੈਂਪ ’ਤੇ ਹਮਲੇ ਤੋਂ ਬਾਅਦ ਰੂਸੀ ਫੌਜਾਂ ਨੇ ਉਨ੍ਹਾਂ ਨੂੰ ਉਥੋਂ ਬਾਹਰ ਕੱਢ ਲਿਆ।
ਬਾਗੀ ਸਮੂਹਾਂ ਵੱਲੋਂ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਅਸਦ ਦੀ ਇਹ ਪਹਿਲੀ ਟਿੱਪਣੀ ਹੈ। ਅਸਦ ਨੇ ‘ਫੇਸਬੁੱਕ’ ’ਤੇ ਇਕ ਬਿਆਨ ’ਚ ਕਿਹਾ ਕਿ 8 ਦਸੰਬਰ ਦੀ ਸਵੇਰ ਨੂੰ ਬਾਗੀਆਂ ਨੇ ਰਾਜਧਾਨੀ ’ਤੇ ਹਮਲਾ ਕੀਤਾ, ਉਦੋਂ ਉਨ੍ਹਾਂ ਨੇ ਦਮਿਸ਼ਕ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਰੂਸੀ ਭਾਈਵਾਲਾਂ ਨਾਲ ਤੱਟੀ ਸੂਬੇ ਲਤਾਕੀਆ ਵਿਚ ਇਕ ਰੂਸੀ ਬੇਸ ਕੈਂਪ ਵੱਲ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਲੜਾਈ ਜਾਰੀ ਰੱਖਣ ਦੀ ਯੋਜਨਾ ਬਣਾਈ।
ਅਸਦ ਨੇ ਕਿਹਾ ਕਿ ਡਰੋਨ ਨਾਲ ਰੂਸੀ ਬੇਸ ਕੈਂਪ ’ਤੇ ਹਮਲਾ ਹੋਣ ਤੋਂ ਬਾਅਦ ਰੂਸੀਆਂ ਨੇ 8 ਦਸੰਬਰ ਦੀ ਰਾਤ ਨੂੰ ਉਸ ਨੂੰ ਰੂਸ ਲਿਜਾਣ ਦਾ ਫੈਸਲਾ ਕੀਤਾ। ਅਸਦ ਨੇ ਕਿਹਾ ਕਿ ਮੈਂ ਕਿਸੇ ਯੋਜਨਾ ਤਹਿਤ ਦੇਸ਼ ਨਹੀਂ ਛੱਡਿਆ।
ਅਮਰੀਕਾ: ਮੈਡੀਸਨ ਦੇ ਅਬਡੈਂਟ ਸਕੂਲ 'ਚ ਤਾਬੜਤੋੜ ਗੋਲੀਬਾਰੀ, ਹਮਲਾਵਰ ਸਮੇਤ 5 ਦੀ ਮੌਤ
NEXT STORY