ਵਾਸ਼ਿੰਗਟਨ-‘ਐਪਸਟਿਨ’ ਸੈਕਸ ਸਕੈਂਡਲ ਨਾਲ ਜੁੜੀਆਂ 68 ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਅਮਰੀਕੀ ਹਾਊਸ ਓਵਰਸੀਜ਼ ਕਮੇਟੀ ਦੇ ਡੈਮੋਕਰੇਟ ਸੰਸਦ ਮੈਂਬਰਾਂ ਵਲੋਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 2 ਤਸਵੀਰਾਂ ਵਿਚ ਅਰਬਪਤੀ ਬਿਲ ਗੇਟਸ ਔਰਤਾਂ ਨਾਲ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਦੋਵਾਂ ਔਰਤਾਂ ਇਕ ਹੀ ਹਨ ਜਾਂ ਅਲੱਗ-ਅਲੱਗ। ਇਨ੍ਹਾਂ ਤਸਵੀਰਾਂ ਇਹ ਮਤਲਬ ਨਹੀਂ ਕਿ ਇਹ ਲੋਕ ਕਿਸੇ ਗਲਤ ਕੰਮ ਵਿਚ ਸ਼ਾਮਲ ਸਨ। ਇਸ ਦੀ ਜਾਣਕਾਰੀ ‘ਐਪਸਟਿਨ’ ਫਾਈਲਾਂ ਸਾਹਮਣੇ ਆਉਣ ਦੇ ਬਾਅਦ ਹੀ ਮਿਲੇਗੀ।
ਅਮਰੀਕੀ ਜਸਟਿਸ ਡਿਪਾਰਟਮੈਂਟ ਕੱਲ ਇਸ ਸੈਕਸ ਸਕੈਂਡਲ ਨਾਲ ਜੁੜੀਆਂ ਸਾਰੀਆਂ ਫਾਈਲਾਂ ਜਾਰੀ ਕਰਨ ਵਾਲਾ ਹੈ। ਇਸ ਤੋਂ ਪਹਿਲਾਂ 12 ਦਸੰਬਰ ਨੂੰ 19 ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਵੀ ਬਿਲ ਗੇਟਸ ਨਜ਼ਰ ਆਏ ਸਨ। ਤਸਵੀਰ ਵਿਚ ਸੂਟ-ਬੂਟ ਪਹਿਨੇ ਬਿਲ ਗੇਟਸ ਇਕ ਔਰਤ ਨਾਲ ਨਜ਼ਰ ਆ ਰਹੇ ਸਨ। ਔਰਤ ਦਾ ਚਿਹਰਾ ਛੁਪਾਇਆ ਗਿਆ ਹੈ। ਨਵੀਆਂ ਤਸਵੀਰਾਂ ਵਿਚ ਔਰਤ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਹੱਥ ਨਾਲ ਲਿਖੇ ਹੋਏ ਮੈਸੇਜ ਦਿਖਾਈ ਦੇ ਰਹੇ ਹਨ। ਰਿਪਬਲਿਕਨ-ਸੰਸਦ ਮੈਂਬਰਾਂ ਦੀ ਅਗਵਾਈ ਵਾਲੀ ਇਸ ਕਮੇਟੀ ਨੂੰ ਐਪਸਟਿਨ ਦੇ ਟਿਕਾਣੇ ਤੋਂ ਹੁਣ ਤੱਕ ਹਜ਼ਾਰਾਂ ਡਾਕੂਮੈਂਟਸ, ਈਮੇਲ ਅਤੇ 95,000 ਤੋਂ ਜ਼ਿਆਦਾ ਤਸਵੀਰਾਂ ਮਿਲੀਆਂ ਹਨ।
Canada ਤੇ UK 'ਚ ਨੈਨੀਆਂ ਲਈ ਕੰਮ ਕਰਨ ਦਾ ਸੁਨਹਿਰੀ ਮੌਕਾ, ਅੱਜ ਹੀ ਵੀਜ਼ਾ ਲਈ ਕਰੋ ਅਪਲਾਈ
NEXT STORY