ਸੋਲ (ਭਾਸ਼ਾ)— ਦੱਖਣੀ ਕੋਰੀਆ ਆਪਣੇ ਪੂਰਬੀ ਤੱਟ ਨੇੜੇ ਵਿਵਾਦਮਈ ਡਕੋਡੋ ਟਾਪੂ ਦੀ ਰੱਖਿਆ ਲਈ ਅੱਜ ਭਾਵ ਸੋਮਵਾਰ ਤੋਂ ਦੋ ਦਿਨ ਦਾ ਯੁੱਧ ਅਭਿਆਸ ਸ਼ੁਰੂ ਕਰੇਗਾ। ਉਸ ਨੂੰ ਡਰ ਹੈ ਕਿ ਜਾਪਾਨ ਇੱਥੇ ਹਮਲਾ ਕਰ ਸਕਦਾ ਹੈ। ਕੋਰੀਆਈ ਪ੍ਰਾਇਦੀਪ 'ਤੇ ਜਾਪਾਨ ਦੇ ਬਸਤੀਵਾਦ ਸ਼ਾਸ਼ਨ ਦੇ ਅੰਤ ਨਾਲ 'ਸੀ ਆਫ ਜਾਪਾਨ' (ਪੂਰਬੀ ਸਾਗਰ) ਵਿਚ ਸਥਿਤ ਇਨ੍ਹਾਂ ਟਾਪੂਆਂ 'ਤੇ ਸੋਲ ਦਾ ਕੰਟਰੋਲ ਹੈ। ਟੋਕਿਓ ਵੀ ਇਸ ਟਾਪੂ 'ਤੇ ਆਪਣਾ ਦਾਅਵਾ ਦੱਸਦਾ ਹੈ। ਇਸ ਨੂੰ ਜਾਪਾਨ ਵਿਚ ਤਾਕੇਸ਼ਿਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਟੋਕਿਓ ਦਾ ਦੋਸ਼ ਹੈ ਕਿ ਸੋਲ ਨੇ ਇਸ 'ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।
ਕੁਝ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ਦੇ ਨਾਲ ਸੰਯੁਕਤ ਅਭਿਆਸ ਦੇ ਮੁਅੱਤਲ ਹੋਣ ਦਾ ਐਲਾਨ ਕੀਤਾ ਸੀ। ਅਸਲ ਵਿਚ ਇਨ੍ਹਾਂ ਅਭਿਆਸਾਂ ਦਾ ਉਦੇਸ਼ ਉੱਤਰੀ ਕੋਰੀਆ ਦੇ ਹਮਲੇ ਤੋਂ ਸੁਰੱਖਿਆ ਸੀ। ਪਰ ਟਰੰਪ ਨੇ ਇਨ੍ਹਾਂ ਨੂੰ ''ਖਰਚੀਲਾ'' ਅਤੇ ''ਉਕਸਾਵੇ'' ਵਾਲਾ ਦੱਸਦੇ ਹੋਏ ਮੁਅੱਤਲ ਕਰਨ ਦਾ ਐਲਾਨ ਕੀਤਾ। ਹਾਲਾਂਕਿ ਜਾਪਾਨ ਵੱਲੋਂ ਹਮਲੇ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਪਰ ਦੱਖਣੀ ਕੋਰੀਆ ਨੇ ਪਹਿਲੀ ਵਾਰੀ ਸਾਲ 1986 ਵਿਚ ਯੁੱਧ ਅਭਿਆਸ ਕੀਤਾ ਸੀ ਅਤੇ ਉਸ ਮਗਰੋਂ ਸਾਲ 2003 ਤੋਂ ਸਾਲ ਵਿਚ ਦੋ ਵਾਰੀ ਇਨ੍ਹਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸੋਲ ਦੇ ਰੱਖਿਆ ਮੰਤਰਾਲੇ ਦੀ ਬੁਲਾਰਾ ਚੋਈ ਯੂਨ ਸੂ ਨੇ ਦੱਸਿਆ,''ਡਕੋਡੋ ਰੱਖਿਆ ਅਭਿਆਸ ਨਿਯਮਿਤ ਸਿਖਲਾਈ ਹੈ ਤਾਂ ਜੋ ਬਾਹਰੀ ਤਾਕਤਾਂ ਦੇ ਹਮਲੇ ਤੋਂ ਬਚਾਅ ਕੀਤਾ ਜਾ ਸਕੇ।''
ਮੈਲਬੌਰਨ 'ਚ 10 ਸਾਲਾ ਲੜਕੀ ਨੇ ਚੋਰ ਨੂੰ ਦਿੱਤੀ ਮਾਤ, ਪੁਲਸ ਨੇ ਵੀ ਕੀਤੀ ਤਾਰੀਫ
NEXT STORY