ਸਿੰਗਾਪੁਰ/ਵਾਸ਼ਿੰਗਟਨ - ਅਮਰੀਕਾ ਦੇ ਨਾਲ ਟ੍ਰੇਡ ਵਾਰ ਵਿਚਾਲੇ ਚੀਨ ਨੇ ਆਖਿਆ ਕਿ ਉਸ ਦਾ ਨਾ ਹੀ ਇਰਾਦਾ ਹੈ ਅਤੇ ਨਾ ਹੀ ਉਸ ਦੇ ਕੋਲ ਇੰਨੀ ਤਾਕਤ ਹੈ ਕਿ ਉਹ ਅਮਰੀਕਾ ਤੋਂ 'ਦੁਨੀਆ ਦੇ ਬਾਸ' ਦਾ ਤਮਗਾ ਖੋਹ ਸਕੇ। ਹਾਲਾਂਕਿ ਉਸ ਨੇ ਅਮਰੀਕਾ ਦੇ ਨਾਲ ਜਾਰੀ ਟ੍ਰੇਡ ਵਾਰ ਤੋਂ ਪਿੱਛੇ ਨਾ ਹੱਟਣ ਦੀ ਵਚਨਬੱਧਤਾ ਦੁਹਰਾਈ। ਬਲੂਮਬਰਗ 'ਚ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਇਕ ਉਹ ਦੁਨੀਆ ਦਾ ਬਾਸ ਬਣ ਜਾਵੇ ਅਤੇ ਨਾ ਹੀ ਉਸ ਕੋਲ ਇੰਨੀ ਤਾਕਤ ਹੈ ਕਿ ਉਹ ਇਹ ਦਰਜਾ ਪਾਉਣ ਲਈ ਅਮਰੀਕਾ ਨਾਲ ਲੱੜ ਸਕੇ।
ਚੀਨੀ ਰੱਖਿਆ ਮੰਤਰੀ ਨੇ ਇਹ ਗੱਲ ਐਤਵਾਰ ਨੂੰ ਸ਼ੰਗਰੀ ਲਾ ਡਾਇਲਾਗ ਦੌਰਾਨ ਕਹੀ ਜੋ ਖੇਤਰੀ ਸੁਰੱਖਿਆ ਦੇ ਮਸਲੇ 'ਤੇ ਆਯੋਜਿਤ ਵੱਡਾ ਸੰਮੇਲਨ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਜੇਕਰ ਅਮਰੀਕਾ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਆਪਣੇ ਦਰਵਾਜ਼ੇ ਖੋਲ੍ਹ ਕੇ ਰੱਖਾਂਗੇ ਪਰ ਜੇਕਰ ਉਹ ਲੱੜਣਾ ਚਾਹੁੰਦਾ ਹੈ ਤਾਂ ਅਸੀਂ ਆਖਿਰ ਤੱਕ ਲੜਾਂਗੇ। ਚੀਨੀ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਵਿਚਾਲੇ ਜਾਰੀ ਸੰਘਰਸ਼ ਨਾ ਤਾਂ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਹਿੱਤ 'ਚ ਹੈ ਅਤੇ ਨਾ ਹੀ ਗਲੋਬਲ ਭਾਈਚਾਰੇ ਦੇ ਹਿੱਤ 'ਚ। ਸਿੰਗਾਪੁਰ 'ਚ ਆਯੋਜਿਤ ਸੰਮੇਲਨ 'ਚ ਚੀਨੀ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਅਜੇ ਵੀ ਗੱਲਬਾਤ ਦੇ ਜ਼ਰੀਏ ਵਧਦੇ ਤਣਾਅ ਨੂੰ ਹੱਲ ਕਰਨਾ ਚਾਹੁੰਦਾ ਹੈ ਪਰ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਉਹ ਡਰਿਆ ਹੋਇਆ ਹੈ।
ਇਕ ਦਿਨ ਪਹਿਲਾਂ ਹੀ ਅਮਰੀਕਾ ਰੱਖਿਆ ਮੰਤਰੀ ਪੈਟ੍ਰਿਕ ਸ਼ੈਨਹਨ ਨੇ ਸ਼ਾਂਗਰੀ ਲਾ ਸੰਮੇਲਨ 'ਚ ਹੀ ਕਿਹਾ ਸੀ ਕਿ ਆਖਿਰ 'ਚ ਅਮਰੀਕਾ ਅਤੇ ਚੀਨ ਆਪਣੇ ਮਤਭੇਦਾਂ ਨੂੰ ਦੂਰ ਕਰ ਲਵੇਗਾ। ਹਾਲਾਂਕਿ ਉਨ੍ਹਾਂ ਨੇ ਲੱਗੇ ਹੱਥ ਇਹ ਵੀ ਕਹਿ ਦਿੱਤਾ ਕਿ ਚੀਨ ਆਪਣੇ ਵਿਵਹਾਰ ਨਾਲ ਏਸ਼ੀਆ 'ਚ ਅਵਿਸ਼ਵਾਸ ਦੇ ਬੀਅ ਬੋਅ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਤਣਾਅ ਦੀ ਸਥਿਤੀ ਮਈ ਮਹੀਨੇ 'ਚ ਹੋਰ ਖਰਾਬ ਹੋ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ 'ਤੇ ਸਮਝੌਤਿਆਂ 'ਚ ਕੀਤੇ ਗਏ ਵਾਅਦਿਆਂ ਤੋਂ ਮੁਕਰਣ ਦਾ ਦੋਸ਼ ਲਾਉਂਦੇ ਹੋਏ ਉਸ ਦੇ ਸਮਾਨਾਂ 'ਤੇ ਟੈਰਿਫ ਵਧਾ ਦਿੱਤਾ।
ਬ੍ਰਿਟੇਨ ਨੇ 5-ਜੀ ਨੈੱਟਵਰਕ ਦੇ ਪਹਿਲੇ ਪੜਾਅ ਦੀ ਸੇਵਾ ਕੀਤੀ ਸ਼ੁਰੂ
NEXT STORY