ਇਸਤਾਂਬੁਲ (ਭਾਸ਼ਾ): ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਉਸ ਬਿਆਨ ਲਈ ਗੈਰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਵਿਚ ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਅਫਗਾਨਸਿਤਾਨ ਵਿਚ ਖਤਰੇ ਦਾ ਸਾਹਮਣਾ ਕਰ ਰਹੇ ਅਫਗਾਨ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਕਰੇਗਾ ਅਤੇ ਕਿਸੇ ਤੀਜੇ ਦੇਸ਼ ਵਿਚ ਫ਼ੈਸਲਾ ਪ੍ਰਕਿਰਿਆ ਵਿਚ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੰਜੂ ਬਿਲਗਿਕ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੇ ਬਿਆਨ ਤੋਂ ਇਹ ਲੱਗਦਾ ਹੈ ਕਿ ਤੁਰਕੀ ਅਰਜ਼ੀ ਦੀ ਜਗ੍ਹਾ ਹੈ ਪਰ ਉਸ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ।
ਉਹਨਾਂ ਨੇ ਕਿਹਾ ਕਿ ਤੁਰਕੀ ਵਿਚ ਕੋਈ ਹੋਰ ਸ਼ਰਨਾਰਥੀ ਸੰਕਟ ਦਾ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਇਹਨਾਂ ਲੋਕਾਂ ਨੂੰ ਜਹਾਜ਼ ਜ਼ਰੀਏ ਸਿੱਧੇ ਲਿਜਾ ਸਕਦਾ ਹੈ। ਤੁਰਕੀ ਤੀਜੇ ਦੇਸ਼ਾਂ ਦੀ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨਹੀਂ ਚੁੱਕੇਗਾ। ਉਹਨਾਂ ਨੇ ਅੱਗੇ ਕਿਹਾ ਕਿ ਤੁਰਕੀ ਆਪਣੇ ਕਾਨੂੰਨਾਂ ਦੀ ਦੂਜੇ ਦੇਸ਼ਾਂ ਵਲੋਂ ਦੁਰਵਰਤੋਂ ਨਹੀਂ ਕਰਨ ਦੇਵੇਗਾ। ਅਮਰੀਕਾ ਦੀ ਘੋਸ਼ਣਾ ਨਾਲ ਵੱਡਾ ਸ਼ਰਨਾਰਥੀ ਸੰਕਟ ਖੜ੍ਹਾ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਯੁੱਧ-ਗ੍ਰਸਤ ਸਥਿਤੀ ਦੇ ਬਾਵਜੂਦ 5000 ਅਫਗਾਨ ਨੌਜਵਾਨ ਮਿਲਟਰੀ ਅਕਾਦਮੀ ਪ੍ਰੀਖਿਆ 'ਚ ਸ਼ਾਮਲ
ਗੌਰਤਲਬ ਹੈ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਸਰਕਾਰ ਅਮਰੀਕਾ ਵਿਚ ਸ਼ਰਨਾਰਥੀ ਦਰਜੇ ਲਈ ਯੋਗਤਾ ਦਾ ਵਿਸਥਾਰ ਕਰ ਰਹੀ ਹੈ। ਇਸ ਦੇ ਤਹਿਤ ਅਮਰੀਕੀ ਮੀਡੀਆ ਸੰਗਠਨਾਂ, ਅਮਰੀਕਾ ਤੋਂ ਮਦਦ ਪ੍ਰਾਪਤ ਰਾਹਤ ਅਤੇ ਵਿਕਾਸ ਏਜੰਸੀਆਂ ਅਤੇ ਹੋਰ ਰਾਹਤ ਸਮੂਹਾਂ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਅਮਰੀਕੀ ਸਰਕਾਰ, ਨਾਟੋ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀ ਜਿਹੜੇ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਮਾਪਦੰਡ ਪੂਰਾ ਨਹੀਂ ਕਰ ਪਾ ਰਹੇ ਸਨ, ਉਹ ਵੀ ਹੁਣ ਇਸ ਦੇ ਦਾਇਰੇ ਵਿਚ ਆਉਣਗੇ। ਭਾਵੇਂਕਿ ਇਸ ਵਿਚ ਕੁਝ ਸ਼ਰਤਾਂ ਵੀ ਸ਼ਾਮਲ ਹਨ। ਬਿਨੈਕਾਰਾਂ ਨੂੰ ਫ਼ੈਸਲਾ ਪ੍ਰਕਿਰਿਆ ਸ਼ੁਰੂ ਕਰਨ ਲਈ ਅਫਗਾਨਿਸਤਾਨ ਛੱਡਣਾ ਹੋਵੇਗਾ ਜਿਸ ਵਿਚ ਕਿਸੇ ਤੀਜੇ ਦੇਸ਼ ਵਿਚ 12-14 ਮਹੀਨੇ ਲੱਗ ਸਕਦੇ ਹਨ ਅਤੇ ਅਮਰੀਕਾ ਉਹਨਾਂ ਦੇ ਜਾਣ ਜਾਂ ਉੱਥੇ ਰਹਿਣ ਦਾ ਸਮਰਥਨ ਕਰਨ ਦਾ ਇਰਾਦਾ ਨਹੀਂ ਰੱਖਦਾ।
ਜਨਤਾ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਏ ਅਫਗਾਨੀ ਉਪ-ਰਾਸ਼ਟਰਪਤੀ ਬੋਲੇ- ‘ਤਾਲਿਬਾਨ ਜਾਂ ਪਾਕਿ ਦਾ ਖਿਡੌਣਾ ਨਹੀਂ ਅੱਲ੍ਹਾ’
NEXT STORY