ਓਟਾਵਾ- ਵੈਸਟਜੈੱਟ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਪਣੇ ਨਿਯਮਾਂ ਨੂੰ ਹੋਰ ਸਖਤ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਵਾਰ-ਵਾਰ ਕਹਿਣ 'ਤੇ ਵੀ ਮਾਸਕ ਨਾ ਪਾਉਣ ਕਾਰਨ ਯਾਤਰੀ ਨੂੰ ਵੈਸਟਜੈੱਟ ਦੀਆਂ ਉਡਾਣਾਂ ਵਿਚ ਸਫਰ ਕਰਨ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਜਾ ਸਕਦੀ ਹੈ।
ਏਅਰਲਾਈਨ ਮੁਤਾਬਕ ਹਰ ਯਾਤਰੀ ਲਈ ਯਾਤਰਾ ਦੌਰਾਨ ਮਾਸਕ ਪਾ ਕੇ ਬੈਠਣਾ ਜ਼ਰੂਰੀ ਹੋਵੇਗਾ। ਵੈਸਟਜੈੱਟ ਦੇ ਮੁਖੀ ਤੇ ਸੀ. ਈ. ਓ. ਐੱਡ ਸਿਮਸ ਨੇ ਕਿਹਾ,"ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਕੋਈ ਯਾਤਰੀ ਮਾਸਕ ਪਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਉੱਥੋਂ ਹੀ ਜਹਾਜ਼ ਵਿਚੋਂ ਉਤਾਰ ਦਿੱਤਾ ਜਾਵੇਗਾ।" ਉਨ੍ਹਾਂ ਕਿਹਾ ਕਿ ਜਹਾਜ਼ ਵਿਚ ਕਿਸੇ ਦੇ ਮਾਸਕ ਨਾ ਪਾਉਣ ਕਾਰਨ ਬਹੁਤ ਗੰਭੀਰ ਸਥਿਤੀ ਬਣ ਜਾਂਦੀ ਹੈ ਤਾਂ ਜਹਾਜ਼ ਵਾਪਸ ਉਡਾਣ ਭਰਨ ਵਾਲੀ ਜਗ੍ਹਾ 'ਤੇ ਮੁੜ ਆਵੇਗਾ।
ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਜਹਾਜ਼ ਵਿਚ ਯਾਤਰਾ ਦੌਰਾਨ ਦੋ ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਹੈ। ਹਾਲ ਹੀ ਵਿਚ ਜਾਰੀ ਹੋਏ ਹੁਕਮਾਂ ਮੁਤਾਬਕ ਸਿਰਫ ਉਨ੍ਹਾਂ ਲੋਕਾਂ ਨੂੰ ਉਸ ਵਿਚ ਛੋਟ ਹੋਵੇਗੀ, ਜਿਨ੍ਹਾਂ ਨੂੰ ਡਾਕਟਰ ਨੇ ਲਿਖ ਕੇ ਦਿੱਤਾ ਹੈ ਕਿ ਇਹ ਮਾਸਕ ਨਹੀਂ ਪਾ ਸਕਦਾ। ਵੈਸਟਜੈੱਟ ਇਨ੍ਹਾਂ ਨਿਯਮਾਂ ਨੂੰ 1 ਸਤੰਬਰ ਤੋਂ ਲਾਗੂ ਕਰਨ ਜਾ ਰਹੀ ਹੈ। ਵੈਸਟਜੈੱਟ ਨੇ ਕਿਹਾ ਕਿ ਉਸ ਨੇ ਹੁਣ ਤੱਕ ਮਾਸਕ ਨਾ ਪਾਉਣ ਵਾਲੇ 30 ਮਾਮਲੇ ਦਰਜ ਕੀਤੇ ਹਨ।
ਚੀਨ ਨੇ ਆਸਟ੍ਰੇਲੀਆਈ ਬੀਫ ਕੰਪਨੀ ਤੋਂ ਦਰਾਮਦ ’ਤੇ ਲਗਾਈ ਰੋਕ
NEXT STORY