ਗੁਰਦਾਸਪੁਰ (ਜ. ਬ.)- ਪਾਕਿਸਤਾਨ ’ਚ ਕਣਕ ਦੇ ਆਟੇ ਦੀਆਂ ਕੀਮਤਾਂ ਅਚਾਨਕ 6 ਤੋਂ 8 ਰੁਪਏ ਪ੍ਰਤੀ ਕਿੱਲੋ ਵਧ ਜਾਣ ਨਾਲ ਪਾਕਿਸਤਾਨ ਦੇ ਲੋਕਾਂ ’ਚ ਹਾਹਾਕਾਰ ਮੱਚ ਗਈ ਹੈ। ਇਕ ਹਫ਼ਤੇ ਦੇ ਅੰਦਰ ਹੀ ਕਣਕ ਦੀ ਕੀਮਤ ’ਚ ਲਗਭਗ 1000 ਰੁਪਏ ਪ੍ਰਤੀ ਕਵਿੰਟਲ ਦਾ ਵਾਧਾ ਹੋਇਆ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਅਫ਼ਗਾਨਿਸਤਾਨ ’ਚ ਕਣਕ ਦੀ ਭਾਰੀ ਕਮੀ ਕਾਰਨ ਪਾਕਿਸਤਾਨ ਦੇ ਸਮੱਗਲਰਾਂ ਨੇ ਕਣਕ ਦੀ ਅਫ਼ਗਾਨਿਸਤਾਨ ਨੂੰ ਸਮੱਗਲਿੰਗ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਅਫ਼ਗਾਨਿਸਤਾਨ ’ਚ ਕਣਕ ਦੀ ਕੀਮਤ 12 ਤੋਂ 13 ਹਜ਼ਾਰ ਰੁਪਏ (ਪਾਕਿਸਤਾਨੀ ਕਰੰਸੀ) ਹੈ।
ਅਫ਼ਗਾਨਿਸਤਾਨ ’ਚ ਪਾਕਿਸਤਾਨ ਤੋਂ ਕਣਕ ਦੀ ਸਮੱਗਲਿੰਗ ਕਾਰਨ ਪਾਕਿਸਤਾਨ ’ਚ ਕਣਕ ਦੀ ਕੀਮਤ ਅਚਾਨਕ 7000 ਰੁਪਏ ਪ੍ਰਤੀ ਕਵਿੰਟਲ ਤੱਕ ਪਹੁੰਚ ਗਈ ਹੈ। ਜਦੋਂ ਕਿ ਪਿਛਲੇ ਹਫ਼ਤੇ ਇਹ ਕੀਮਤ 6200 ਰੁਪਏ ਸੀ। ਇਸ ਕਾਰਨ ਪਾਕਿਸਤਾਨ ’ਚ ਕਣਕ ਦਾ ਆਟਾ ਹੁਣ 82-83 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ।
WHO ਮੁਖੀ ਦਾ ਵੱਡਾ ਬਿਆਨ, ਦੱਸਿਆ 2022 'ਚ ਕਿਵੇਂ ਪਾ ਸਕਦੇ ਹਾਂ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ
NEXT STORY