ਬੀਜਿੰਗ(ਬਿਊਰੋ)— ਚੀਨ ਆਪਣੀ ਖਾਸ ਇਮਾਰਤਾਂ ਅਤੇ ਵੱਖਰੀ ਕਿਸਮ ਦੇ ਯਾਤਰੀ ਸਥਾਨਾਂ ਦੇ ਲਈ ਜਾਣਿਆ ਜਾਂਦਾ ਹੈ। ਚੀਨ ਨੇ ਸੁਮੰਦਰ ਦੀ ਡੂੰਘਾਈ ਤੋਂ ਲੈ ਕੇ ਆਸਮਾਨ ਦੀ ਉੱਚਾਈ ਤੱਕ ਤਕਨੀਕ ਦੇ ਸਹਾਰੇ ਕੀ ਪਰਿਯੋਜਨਾਵਾਂ ਬਣਾਈਆਂ ਹਨ। ਇਨ੍ਹਾਂ 'ਚੋਂ ਇਕ ਹੈ ਚੀਨ ਦਾ ਮਸ਼ਹੂਰ ਸ਼ੀਸ਼ੇ ਵਾਲਾ ਪੁਲ। ਉੱਤਰੀ ਚੀਨ ਦੇ ਹੁਬਈ ਖੇਤਰ 'ਚ ਇਸਟ ਤਿਹਾਂਗ ਗਲਾਸਵਾਕ ਨਾਮ ਦਾ ਇਕ ਪੁਲ ਹੈ ਜੋ ਕਿ ਸ਼ੀਸ਼ੇ ਦਾ ਹੈ। ਥੋੜ੍ਹੀ ਦੇਰ ਪਹਿਲਾ ਇਸ ਪੁਲ 'ਤੇ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਉੱਥੇ ਆਉਣ ਵਾਲੇ ਲੋਕਾਂ ਦੇ ਸਾਹ ਰੁੱਕ ਗਏ।
ਚੀਨ ਦਾ ਇਸਟ ਤਾਇਹੰਗ ਪੁਲ 872 ਫੁੱਟ ਲੰਮਾ ਹੈ। ਸ਼ੀਸ਼ੇ ਦਾ ਬਣਾ ਇਹ ਪੁਲ ਚੀਨ ਸਮੇਤ ਪੂਰੀ ਦੁਨੀਆ 'ਚ ਮਸ਼ਹੂਰ ਹੈ। ਕਾਫ਼ੀ ਟੂਰਿਸਟ ਇੱਥੇ ਸਲਾਨਾ ਘੁੰਮਣ ਆਉਂਦੇ ਹਨ ਪਰ ਹਾਲ 'ਚ ਇੱਥੇ ਇਕ ਭਿਆਨਕ ਹਾਦਸਾ ਹੋਇਆ। ਜਦੋਂ ਲੋਕ ਇਸ ਪੁਲ 'ਤੇ ਚੱਲ ਰਹੇ ਸਨ ਉਦੋਂ ਅਚਾਨਕ ਇਹ ਟੁੱਟਣ ਲੱਗਾ। ਜੀ ਹਾਂ! 872 ਫੁੱਟ ਦੀ ਉੱਚਾਈ ਉੱਤੇ ਕੱਚ ਦੇ ਟੁੱਟਣ ਦੀ ਆਵਾਜ਼ ਸੁਣ ਕੇ ਲੋਕਾਂ ਦੀਆਂ ਸਾਹ ਰੁਕਣ ਲੱਗੇ। ਜਿਵੇਂ ਹੀ ਕੋਈ ਸਟੈਪ ਅੱਗੇ ਰੱਖ ਰਿਹਾ ਸੀ, ਪੁਲ 'ਚ ਦਰਾਰਾਂ ਪੈਂਦੀ ਜਾ ਰਹੀਆਂ ਸਨ। ਇਹ ਸਭ ਦੇਖਦੇ ਹੀ ਲੋਕ ਘਬਰਾ ਗਏ ਅਤੇ ਅੱਗੇ ਵਧਣ ਤੋਂ ਡਰਨ ਲੱਗੇ। ਉਦੋਂ ਸਾਹਮਣੇ ਤੋਂ ਕੁਝ ਲੋਕ ਹੱਸਦੇ ਹੋਏ ਆ ਰਹੇ ਸਨ। ਪੁਲ ਉੱਤੇ ਡਰੇ-ਸਹਿਮੇਂ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਇਹ ਕੀ ਹੋਇਆ। ਇਸ ਤੋਂ ਬਾਅਦ ਅਜਿਹਾ ਖੁਲਾਸਾ ਹੋਇਆ ਜਿਸ ਦੇ ਨਾਲ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਵੀ ਆਇਆ ਅਤੇ ਹਾਸਾ ਵੀ। ਪੁਲ ਵਿਚ ਦਰਾਰਾਂ ਸਹੀ 'ਚ ਨਹੀਂ ਪੈ ਰਹੀਆਂ ਸਨ ਸਗੋਂ ਇਹ ਇਕ ਨਵਾਂ ਫੀਚਰ ਸੀ ਜੋ ਲੋਕਾਂ ਨੂੰ ਡਰਾਉਣ ਲਈ ਬਣਾਇਆ ਗਿਆ ਸੀ। ਇਸ ਫੀਚਰ ਕਾਰਨ ਹੀ ਦਰਾਰਾਂ ਪੈ ਰਹੀਆਂ ਸਨ। ਪੁਲ 'ਚ ਸੈਂਸਰ ਲਗਾਏ ਗਏ ਹਨ ਜਿਸ ਨਾਲ ਉਹ ਲੋਕਾਂ ਅਨੁਸਾਰ ਕੰਮ ਕਰਦਾ ਹੈ। ਇਹ ਫੀਚਰ ਪੂਰੇ ਪੁਲ ਦੀ ਬਜਾਏ ਅੰਤ 'ਚ ਲਗਾਇਆ ਗਿਆ ਹੈ। ਵੀਡੀਓ ਦੇ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਜਾਣ ਦੇ ਬਾਅਦ ਤੋਂ ਲੋਕ ਇਸ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਆ ਦੇ ਰਹੇ ਹਨ। ਕੋਈ ਇਸ ਨੂੰ ਫਨੀ ਦੱਸ ਰਿਹਾ ਹੈ ਤਾਂ ਕਿਸੇ ਦਾ ਕਹਿਣਾ ਹੈ ਕਿ ਇੰਨੀ ਉੱਚਾਈ ਉੱਤੇ ਅਜਿਹਾ ਮਜ਼ਾਕ ਬਿਲਕੁੱਲ ਚੰਗਾ ਨਹੀਂ ਹੈ।
Dare to try? Special effect created on cliffside glass walkway at Taihang Scenic Zone in #Handan, Hebei Province, takes the meaning of “scary” to a whole new level. Concerning the potential impact on tourists, officials from the scenic zone said they check the glass walkway every day and warn tourists who suffer from heart conditions or other issues.
Posted by People's Daily, China on Monday, October 9, 2017
ਭੀਖ ਮੰਗਣ ਨੂੰ ਮਜ਼ਬੂਰ ਰੂਸੀ ਸੈਲਾਨੀ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤੀ ਮਦਦ
NEXT STORY