ਜੇਨੇਵਾ (ਰਾਇਟਰ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਚੋਟੀ ਦੇ ਐਮਰਜੈਂਸੀ ਮਾਹਰਾਂ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਆਮ ਜੀਵਨ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਕਈ ਦੇਸ਼ਾਂ ਵਿਚ ਅਸਥਾਈ ਕਦਮਾਂ ਦੇ ਬਾਵਜੂਦ ਵਿਸ਼ਵ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਵਿਚ ਲਿਆਉਣ ਲਈ ਅਜੇ ਬਹੁਤ ਲੰਬਾ ਰਸਤਾ ਤੈਅ ਕਰਨਾ ਹੈ। ਕੋਵਿਡ-19 ਨਾਲ ਜੋਖਿਮ 'ਤੇ ਡਬਲਿਊ.ਐਚ.ਓ. ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁੱਖ ਡਾਕਟਰ ਮਾਈਕ ਰਿਆਨ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਸਾਹ ਦੀ ਬੀਮਾਰੀ ਰਾਸ਼ਟਰੀ, ਖੇਤਰੀ ਅਤੇ ਸੰਸਾਰਕ ਪੱਧਰ 'ਤੇ ਕਾਫੀ ਬਣੀ ਰਹੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿਚ ਜੋਖਮ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਵਾਇਰਸ ਦੇ ਕੰਟਰੋਲ ਦੀ ਬੇਹੱਦ ਮਹੱਤਵਪੂਰਨ ਜ਼ਰੂਰਤ ਸੀ। ਪੂਰੀ ਦੁਨੀਆ ਦੀਆਂ ਸਰਕਾਰਾਂ ਇਸ ਸਵਾਲ ਨਾਲ ਜੂਝ ਰਹੀਆਂ ਹਨ ਕਿ ਕਿਵੇਂ ਵਾਇਰਸ ਦੇ ਹੁੰਦੇ ਹੋਏ ਵੀ ਆਪਣੀ ਅਰਥਵਿਵਸਥਾ ਨੂੰ ਕਿਵੇਂ ਖੋਲ੍ਹਣਾ ਹੈ ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਕਹਿਰ ਤੋਂ ਬਚਣ ਲਈ ਜ਼ਿਆਦਾ ਸਾਵਧਾਨੀ ਦੀ ਲੋੜ ਹੈ। ਡਬਲਿਊ.ਐਚ.ਓ. ਦੀ ਮਹਾਂਮਾਰੀ ਮਾਹਰ ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਸਾਨੂੰ ਇਸ ਮਾਨਸਿਕਤਾ ਦੀ ਲੋੜ ਹੈ ਕਿ ਇਸ ਮਹਾਂਮਾਰੀ ਤੋਂ ਬਾਹਰ ਆਉਣ ਵਿਚ ਕੁਝ ਸਮਾਂ ਲੱਗਣ ਵਾਲਾ ਹੈ।
ਕੋਰੋਨਾ ਕਾਰਨ ਭਾਰਤੀ ਮੂਲ ਦੀ ਮਹਿਲਾ ਡਾਕਟਰ ਦੀ ਬਿ੍ਰਟੇਨ 'ਚ ਮੌਤ
NEXT STORY