ਬੀਜਿੰਗ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਮਾਹਰਾਂ ਦੀ ਟੀਮ ਨੇ ਚੀਨ ਦੇ ਵੁਹਾਨ 'ਚ ਕੋਵਿਡ-19 ਦੀ ਸ਼ੁਰੂਆਤੀ ਜਾਂਚ ਦਾ ਆਪਣਾ ਮਿਸ਼ਨ ਵੀਰਵਾਰ ਨੂੰ ਸ਼ੁਰੂ ਕੀਤਾ। ਟੀਮ ਦੇ ਮੈਂਬਰਾਂ ਦੇ ਚੀਨ ਪਹੁੰਚਣ ਅਤੇ ਇਥੇ 14 ਦਿਨਾਂ ਦੇ ਕੁਆਰੰਟੀਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੋਟਲ ਛੱਡਣ ਦੀ ਇਜਾਜ਼ਤ ਦਿੱਤੀ ਗਈ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ
ਵਾਇਰੋਲਾਜਿਸਟ ਮੈਰੀਅਨ ਕੂਪਮੰਸ ਅਤੇ ਜੁਲਾਜਿਸਟ ਪੀਟਰ ਡੈਸਜਕ ਸਮੇਤ ਡਬਲਯੂ.ਐੱਚ.ਓ. ਟੀਮ ਦੇ ਮੈਂਬਰਾਂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਕੁਆਰੰਟੀਨ ਦੌਰਾਨ ਆਪਣੀਆਂ ਤਸਵੀਰਾਂ ਵੀ ਸਾਂਝਾ ਕੀਤੀਆਂ ਹਨ। ਚੀਨ ਦੇ ਵੁਹਾਨ 'ਚ ਪਿਛਲੇ ਸਾਲ ਦਸੰਬਰ 'ਚ ਕੋਰੋਨਾ ਵਾਇਰਸ (ਕੋਵਿਡ-19) ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘਰਾਂ 'ਚ ਰਹਿਣ ਲਈ ਮਜ਼ਬੂਰ ਕੀਤਾ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਵਿਡ-19 ਨਾਲ ਨਜਿੱਠਣ 'ਚ ਨਿਊਜ਼ੀਲੈਂਡ ਸਭ ਤੋਂ ਮੋਹਰੀ, ਬ੍ਰਾਜ਼ੀਲ ਦੇ ਪ੍ਰਬੰਧ ਨਾਕਾਫ਼ੀ
NEXT STORY