ਬੀਜਿੰਗ- ਦੇਸ਼ ਦੁਨੀਆ ਦੇ ਵਿਗਿਆਨੀ ਰੋਜ਼ਾਨਾ ਨਵੀਂ ਖੋਜ ਵਿਚ ਲੱਗੇ ਰਹਿੰਦੇ ਹਨ। ਇਸੇ ਦਿਸ਼ਾ ਵਿਚ ਚੀਨ ਦੀ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਦੇ ਜੀਨਸ ਦੀ ਵਰਤੋਂ ਕਰਕੇ ਇਕ ਨਵੀਂ ਬ੍ਰੀਡ ਦਾ ਜਾਨਵਰ ਪੈਦਾ ਕੀਤਾ। ਇਸ ਨੂੰ ਬਾਂਦਰ-ਸੂਰ ਪ੍ਰਜਾਤੀ ਦਾ ਨਾਂ ਦਿੱਤਾ ਗਿਆ। ਚੀਨ ਦੇ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਦੇ ਜੀਨਸ ਨੂੰ ਲੈ ਕੇ ਇਹ ਨਵਾਂ ਪ੍ਰਯੋਗ ਕੀਤਾ ਹੈ। ਉਹਨਾਂ ਨੇ ਅਜਿਹੇ ਸਿਰਫ ਦੋ ਬੱਚੇ ਪੈਦਾ ਕੀਤੇ। ਬੱਚਿਆਂ ਵਿਚ ਜਾਨਵਰਾਂ ਦੇ ਦਿਲ, ਲਿਵਰ, ਫੇਫੜੇ ਤੇ ਚਮੜੀ ਵਿਚ ਸਿਨੋਮੋਲਗਸ ਬਾਂਦਰਾਂ ਤੋਂ ਜੈਨੇਟਿਕ ਸਮੱਗਰੀ ਸੀ। ਇਕ ਹਫਤੇ ਦੌਰਾਨ ਇਹਨਾਂ ਦੋਵਾਂ ਬਾਂਦਰਾਂ ਦੀ ਮੌਤ ਹੋ ਗਈ। ਸਨ ਤੇ ਡੇਲੀਮੇਲ ਜਿਹੇ ਕੁਝ ਪ੍ਰਮੁੱਖ ਸਾਈਟਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।
ਬੀਜਿੰਗ ਦੀ ਪ੍ਰੋਗਸ਼ਾਲਾ ਵਿਚ ਹੋਇਆ ਪ੍ਰਯੋਗ
ਬੀਜਿੰਗ ਦੀ ਸਟੇਟ ਸੈੱਲ ਦੀ ਪ੍ਰਮੁੱਖ ਪ੍ਰਯੋਗਸ਼ਾਲਾ ਤੇ ਪ੍ਰਜਨਨ ਜੀਵਵਿਗਿਆਨ ਵਿਚ ਇਹ ਪ੍ਰਯੋਗ ਕੀਤਾ ਗਿਆ। ਇਥੇ ਵਿਗਿਆਨੀ ਤਾਂਗ ਹਾਈ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਬਾਂਦਰ-ਸੂਰ ਦੀ ਪਹਿਲੀ ਰਿਪੋਰਟ ਹੈ। ਉਹਨਾਂ ਦੱਸਿਆ ਕਿ ਜੋ ਪਹਿਲਾਂ ਬੱਚੇ ਮਰ ਗਏ ਸਨ ਉਹਨਾਂ ਪੰਜ ਦਿਨਾਂ ਦੇ ਪਿਗਲੇਟ ਭਰੂਣ ਵਿਚ ਬਾਂਦਰ ਦੀਆਂ ਸਟੇਮ ਕੋਸ਼ਿਕਾਵਾਂ ਸਨ। ਜੋ ਕਿ ਇਕ ਪ੍ਰੋਟੀਨ ਦੀ ਉਤਪਾਦਨ ਕਰਨ ਲਈ ਉਸ ਵਿਚ ਅਡਜੈਸਟ ਕੀਤੀ ਗਈ ਸੀ, ਜਿਸ ਨਾਲ ਖੋਜਕਾਰਾਂ ਨੂੰ ਇਹ ਪਤਾ ਲਗਾਉਣ ਵਿਚ ਮਦਦ ਮਿਲੀ ਕਿ ਕੋਸ਼ਿਕਾਵਾਂ ਕਿਥੇ ਖਤਮ ਹੋਈਆਂ। ਵਿਗਿਆਨੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਸੀ ਕਿ ਇਹਨਾਂ ਦੋਵਾਂ ਬਾਂਦਰ-ਸੂਰ ਦੀ ਮੌਤ ਕਿਉਂ ਹੋਈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਮੌਤ ਆਈ.ਵੀ.ਐਫ. ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਕਾਰਨ ਹੋਈ ਹੋਵੇਗੀ।
ਵਿਗਿਆਨੀ ਭਾਈਚਾਰੇ ਨੇ ਨੈਤਿਕ ਚਿੰਤਾ ਜਤਾਈ
ਵਿਗਿਆਨੀ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਇਸ ਤਰ੍ਹਾਂ ਦੇ ਪ੍ਰਯੋਗ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰਯੋਗ ਨੈਤਿਕ ਆਧਾਰ 'ਤੇ ਨਹੀਂ ਕੀਤੇ ਗਏ ਹਨ। ਇਸ ਨਾਲ ਕਈ ਨੈਤਿਕ ਚਿੰਤਾਵਾਂ ਪੈਦਾ ਹੋ ਗਈਆਂ ਹਨ। ਕੈਨੇਡਾ ਦੇ ਕਿੰਗਸਟਨ ਵਿਚ ਕਵੀਨਸ ਯੂਨੀਵਰਸਿਟੀ ਡਗਲਸ ਮੁਨੋਜ ਨੇ ਕਿਹਾ ਕਿ ਇਸ ਤਰ੍ਹਾਂ ਦੀ ਖੋਜ ਅਸਲ ਵਿਚ ਮੈਨੂੰ ਨੈਤਿਕ ਰੂਪ ਨਾਲ ਡਰਾਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਨਾਲ ਜੀਵਨ ਦੇ ਕੰਮਾਂ ਵਿਚ ਹੇਰਫੇਰ ਨਹੀਂ ਕਰਨਾ ਚਾਹੀਦਾ ਹੈ। ਜੇਕਰ ਇਹ ਪ੍ਰਯੋਗ ਕੀਤਾ ਵੀ ਜਾ ਰਿਹਾ ਹੈ ਤਾਂ ਉਸ ਵਿਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸ ਵਰਗ ਦੇ ਲਾਭ ਲਈ ਹੋਵੇਗਾ।
ਕੀਨੀਆ ਵਿਚ ਸ਼ੱਕੀ ਇਸਲਾਮਿਸਟ ਹਮਲੇ ਵਿਚ 8 ਲੋਕਾਂ ਦੀ ਮੌਤ
NEXT STORY