ਇਸਲਾਮਾਬਾਦ— ਪਾਕਿਸਤਾਨ ’ਚ ਔਰਤਾਂ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ ਕਿਉਂਕਿ ਇਕ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਪੰਜਾਬ ਸੂਬੇ ’ਚ 2021 ਦੀ ਪਹਿਲੀ ਛਿਮਾਹੀ ’ਚ ਲੱਗਭਗ 6,754 ਔਰਤਾਂ ਨੂੰ ਅਗਵਾ ਕੀਤਾ ਗਿਆ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ’ਚੋਂ 1,890 ਔਰਤਾਂ ਨਾਲ ਜਬਰ-ਜ਼ਿਨਾਹ ਕੀਤਾ ਗਿਆ ਅਤੇ 3,721 ’ਤੇ ਅੱਤਿਆਚਾਰ ਕੀਤਾ ਗਿਆ। ਇਸ ਤੋਂ ਇਲਾਵਾ 752 ਬੱਚੀਆਂ ਨਾਲ ਜਬਰ-ਜ਼ਿਨਾਹ ਕੀਤਾ ਗਿਆ।
ਇਕ ਅੰਗਰੇਜ਼ੀ ਨਿਊਜ਼ ਮੁਤਾਬਕ ‘ਸਸਟੇਨੇਬਲ ਸੋਸ਼ਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ’ ਨੇ 2021 ਦੀ ਪਹਿਲੀ ਛਿਮਾਹੀ ਦੌਰਾਨ ਪੰਜਾਬ ਅਤੇ ਇਸਲਾਮਾਬਾਦ ਵਿਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ’ਤੇ ਇਕ ਜਾਂਚ ਰਿਪੋਰਟ ਜਾਰੀ ਕੀਤੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਪੰਜਾਬ ’ਚ 2021 ਦੀ ਪਹਿਲੀ ਛਿਮਾਹੀ ਵਿਚ 6,754 ਔਰਤਾਂ ਨੂੰ ਅਗਵਾ ਕੀਤਾ ਗਿਆ। 1890 ਔਰਤਾਂ ਨਾਲ ਜਬਰ-ਜ਼ਿਨਾਹ ਕੀਤਾ ਗਿਆ ਪਰ ਮੀਡੀਆ ’ਚ ਸਿਰਫ਼ 396 ਘਟਨਾਵਾਂ ਹੀ ਸਾਹਮਣੇ ਆਈਆਂ।
30 ਅਗਸਤ ਨੂੰ ‘ਟਰਾਂਸਪੇਰੇਂਸੀ ਇੰਟਰਨੈਸ਼ਨਲ ਪਾਕਿਸਤਾਨ’ (ਟੀ. ਆਈ. ਪੀ.) ਦੇ ਟਰੱਸਟ ਬੋਰਡ ਨੇ ਦੇਸ਼ ’ਚ ਔਰਤਾਂ ’ਤੇ ਵੱਧਦੇ ਹਮਲਿਆਂ ’ਤੇ ਚਿੰਤਾ ਜ਼ਾਹਰ ਕੀਤੀ। ਟੀ. ਆਈ. ਪੀ. ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਮੁਹੰਮਦ ਅਲੀ ਜਿਨਾਹ ਨੇ ਇਕ ਅਜਿਹੇ ਪਾਕਿਸਤਾਨ ਦੀ ਕਲਪਨਾ ਕੀਤੀ ਸੀ, ਜਿੱਥੇ ਔਰਤਾਂ-ਪੁਰਸ਼ਾਂ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਖੜ੍ਹੀਆਂ ਹੋ ਸਕਣ ਪਰ ਪ੍ਰਸ਼ਾਸਨ ਇਸ ਵਿਚ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ। ਇਸਲਾਮਾਬਾਦ ’ਚ ਜਬਰ-ਜ਼ਿਨਾਹ ਦੀਆਂ ਲੱਗਭਗ 34 ਅਧਿਕਾਰਤ ਘਟਨਾਵਾਂ ਹੋਈਆਂ, ਜਦਕਿ ਮੀਡੀਆ ਵਿਚ 27 ਘਟਨਾਵਾਂ ਹੀ ਸਾਹਮਣੇ ਆਈਆਂ। ਇਕ ਨਿਊਜ਼ ਚੈਨਲ ਮੁਤਾਬਕ ਪੰਜਾਬ ’ਚ ਦਰਜ ਕੀਤੀ ਗਈ ਹਿੰਸਾ ਦੀਆਂ ਅਧਿਕਾਰਤ ਘਟਨਾਵਾਂ ਦੀ ਗਿਣਤੀ 3,721 ਸੀ ਪਰ ਮੀਡੀਆ ਵਿਚ ਸਿਰਫ਼ 938 ਮਾਮਲੇ ਦਰਜ ਕੀਤੇ ਗਏ।
ਅਮਰੀਕੀ ਸਾਂਸਦਾਂ ਨੇ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਬੈਕਲਾਗ 'ਚ ਲੋਕਾਂ ਲਈ PR ਦੀ ਕੀਤੀ ਮੰਗ
NEXT STORY