ਯਾਰਕਸ਼ਾਇਰ—ਪਿਆਰ 'ਚ ਹਰ ਕੋਈ ਆਪਣੇ ਪ੍ਰੇਮੀ ਲਈ ਜਿਊਂਦੇ ਜੀਅ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਪਰ ਕੋਈ ਮੌਤ ਤੋਂ ਬਾਅਦ ਵੀ ਆਪਣੇ ਪ੍ਰੇਮੀ ਨੂੰ ਖੁਸ਼ ਰੱਖੇ ਅਜਿਹਾ ਸੋਚਣਾ ਹੀ ਮੁਸ਼ਕਿਲ ਹੈ। ਜੀ ਹਾਂ ਵੈਸਟ ਯਾਰਕਸ਼ਾਇਰ ਦੇ ਮਿਰਫਿਲਫ ਦੀ ਰਹਿਣ ਵਾਲੀ ਕੈਟ ਪਾਇੰਟਨ ਨੇ ਇਹ ਸਭ ਕੀਤਾ ਹੈ ਅਤੇ ਉਹ ਮਰਨ ਤੋਂ ਬਾਅਦ ਵੀ ਆਪਣੇ ਪਤੀ ਨੂੰ ਹਰ ਸਾਲ ਬਰਥ ਡੇਅ ਵਿਸ਼ ਕਰਦੀ ਹੈ। ਕੈਟ ਨੂੰ ਆਪਣੀ ਮੌਤ ਦਾ ਅਹਿਸਾਸ ਪਹਿਲਾਂ ਤੋਂ ਹੀ ਸੀ, ਜਿਸ ਕਾਰਨ ਉਸ ਨੇ ਆਪਣੇ ਪਤੀ ਦੀ ਖੁਸ਼ੀ ਦਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤਾ ਸੀ। ਕੈਟ ਦੀ ਮੌਤ ਤੋਂ ਬਾਅਦ ਵੀ ਉਸ ਦੇ ਪਤੀ ਨੂੰ ਜਨਮਦਿਨ 'ਤੇ ਖੁਸ਼ੀ ਮਿਲਦੀ ਹੈ ਕਿਉਂਕਿ ਉਸ ਨੂੰ ਆਪਣੇ ਹਰ ਜਨਮਦਿਨ 'ਤੇ ਉਸ ਦੀ ਪਤਨੀ ਕੈਟ ਦੇ ਗ੍ਰੀਟਿੰਗ ਕਾਰਡ ਮਿਲ ਰਹੇ ਹਨ।
5 ਸਾਲ ਕੈਂਸਰ ਨਾਲ ਲੜਨ ਦੇ ਬਾਅਦ ਵੈਸਟ ਯਾਰਕਸ਼ਾਇਰ ਦੇ ਮਿਰਫਿਲਫ ਦੀ ਰਹਿਣ ਵਾਲੀ ਕੈਟ ਪਾਇੰਟਨ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ ਪਰ ਉਸ ਦੇ ਪਤੀ ਕ੍ਰਿਸ ਨੂੰ ਕੈਟ ਦੇ ਮਰਨ ਤੋਂ ਬਾਅਦ ਵੀ ਜਨਮਦਿਨ 'ਤੇ ਗੀਟਿੰਗ ਕਾਰਡ ਮਿਲ ਰਹੇ ਹਨ। 29 ਸਾਲਾਂ ਦੀ ਕੈਟ ਦਾ ਜੁਲਾਈ 2016 'ਚ ਕੈਂਸਰ ਡਿਟੈਕਟ ਕੀਤਾ ਗਿਆ ਸੀ। ਕੈਟ ਨੂੰ ਪਤਾ ਸੀ ਕਿ ਉਹ ਜ਼ਿਆਦਾ ਸਮੇਂ ਤਕ ਜਿੰਦਾ ਨਹੀਂ ਰਹੇਗੀ, ਇਸ ਲਈ ਉਸ ਨੇ 2 ਸਾਲਾਂ ਤਕ ਕ੍ਰਿਸ ਨੂੰ ਸਾਲ 2042 ਤਕ ਲਈ ਬਰਥ ਡੇਅ ਗ੍ਰੀਟਿੰਗ ਲਿਖ ਦਿੱਤੇ ਸਨ।
ਕੈਟ ਨੇ ਕ੍ਰਿਸ ਨੂੰ ਇਸ ਬਾਰੇ 'ਚ ਦੱਸਿਆ ਸੀ ਅਤੇ ਇਕ ਬਾਕਸ 'ਚ ਸਾਰਿਆਂ ਗ੍ਰੀਟਿੰਗ ਨੂੰ ਪੈਕ ਕਰ ਕੇ ਰੱਖ ਦਿੱਤਾ ਸੀ। ਉਸ ਨੇ ਕ੍ਰਿਸ ਤੋਂ ਇਹ ਵਾਅਦਾ ਲਿਆ ਸੀ ਕਿ ਉਹ ਉਸੇ ਹੀ ਗ੍ਰੀਟਿੰਗ ਕਾਰਡ ਨੂੰ ਦੇਖੇਗਾ, ਜਿਸ 'ਤੇ ਉਸ ਦੇ ਜਨਮਦਿਨ ਦੀ ਤਾਰੀਕ ਹੋਵੇ। ਕ੍ਰਿਸ ਨੇ ਆਪਣਾ ਵਾਅਦਾ ਪੂਰੀ ਤਰ੍ਹਾਂ ਨਿਭਾਇਆ ਅਤੇ ਉਹ ਆਪਣੇ ਹਰ ਜਨਮਦਿਨ 'ਤੇ ਗ੍ਰੀਟਿੰਗ ਨੂੰ ਲੈ ਕੇ ਉਤਸਾਹਿਤ ਰਹਿੰਦਾ ਹੈ।
41 ਸਾਲ ਕ੍ਰਿਸ ਨੇ ਦੱਸਿਆ ਕਿ ਕੈਟ ਉਸ ਬਾਕਸ ਨੂੰ ਮੈਮੋਰੀ ਕਹਿੰਦੀ ਸੀ ਅਤੇ ਉਹ ਮੈਨੂੰ ਬਾਕਸ ਦੇ ਅੰਦਰ ਨਹੀਂ ਦੇਖਣ ਦਿੰਦੀ ਸੀ। ਕ੍ਰਿਸ ਨੇ ਦੱਸਿਆ ਕਿ ਮੈਂ ਪਹਿਲੀ ਵਾਰ ਉਸ ਨੂੰ ਤਦ ਖੋਲ੍ਹਿਆ, ਜਦੋਂ 23 ਜੁਲਾਈ 2016 ਨੂੰ ਕੈਟ ਇਸ ਦੁਨੀਆ ਤੋਂ ਚੱਲੀ ਗਈ। ਕ੍ਰਿਸ ਨੇ ਦੱਸਿਆ ਕਿ ਉਹ ਮੇਰੀ ਲਈ ਉਸ ਬਾਕਸ 'ਚ ਗ੍ਰੀਟਿੰਗ ਰੱਖ ਗਈ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਨੂੰ ਕਿਸ ਤਰ੍ਹਾਂ ਹਸਾਇਆ ਜਾ ਜਾਵੇ।
ਬੱਚੀ ਨੇ ਸਕੂਲ ਜਾਣ ਤੋਂ ਕੀਤਾ ਮਨਾ ਤਾਂ ਪਿਤਾ ਮੋਟਰਸਾਈਕਲ 'ਤੇ ਬੰਨ੍ਹ ਲੈ ਗਿਆ ਸਕੂਲ
NEXT STORY