ਮਾਸਕੋ- ਦੁਨੀਆ ਦੇ ਰਹਿਣ ਯੋਗ ਸਭ ਤੋਂ ਠੰਡੇ ਸਥਾਨਾਂ ਵਿਚੋਂ ਇਕ ਰੂਸ ਦੇ ਸਾਈਬੇਰੀਆ ਇਲਾਕੇ ਦੀ ਬਰਫ ਵਿਚੋਂ ਵੂਲੀ ਗੈਂਡੇ ਦਾ ਵਿਸ਼ਾਲ ਅਵਸ਼ੇਸ਼ ਮਿਲਿਆ ਹੈ। ਵੂਲੀ ਗੈਂਡੇ ਦਾ ਇਹ ਅਵਸ਼ੇਸ਼ ਯਾਕੂਤੀਆਨ ਇਲਾਕੇ ਵਿਚ ਪਾਇਆ ਗਿਆ ਹੈ ਜੋ ਹਮੇਸ਼ਾ ਬਰਫ ਨਾਲ ਢਕਿਆ ਰਹਿੰਦਾ ਹੈ। ਇਸ ਅਵਸ਼ੇਸ਼ ਨੂੰ ਹੁਣ ਸਾਈਬੇਰੀਆ ਦੇ ਯਾਕੂਤਸਕ ਸ਼ਹਿਰ ਭੇਜ ਦਿੱਤਾ ਗਿਆ ਹੈ, ਜਿੱਥੇ ਹੁਣ ਇਸ ਦਾ ਵਿਸਥਾਰਤ ਅਧਿਐਨ ਕੀਤਾ ਜਾ ਸਕੇਗਾ। ਗੈਂਡੇ ਦਾ ਇਹ ਅਵਸ਼ੇਸ਼ ਤਕਰੀਬਨ 40 ਹਜ਼ਾਰ ਸਾਲ ਪੁਰਾਣਾ ਹੈ। ਇਸ ਗੈਂਡੇ ਦੇ ਅਵਸ਼ੇਸ਼ ਮਿਲਣ ਦੇ ਬਾਅਦ ਹੁਣ ਵਿਗਿਆਨੀਆਂ ਨੂੰ ਇਕ ਹੋਰ ਚਿੰਤਾ ਖਾ ਰਹੀ ਹੈ। ਉਨ੍ਹਾਂ ਨੂੰ ਡਰ ਹੈ ਕਿ ਲੱਖਾਂ ਸਾਲਾਂ ਤੋਂ ਬਰਫ ਵਿਚ ਦੱਬੇ ਵਾਇਰਸ ਵੀ ਮੁੜ ਜਿਊਂਦੇ ਨਾ ਹੋ ਜਾਣ।
ਸਾਈਬੇਰੀਅਨ ਟਾਈਮਜ਼ ਦੀ ਰਿਪੋਰਟ ਮੁਤਾਬਕ ਰੂਸੀ ਵਿਗਿਆਨੀਆਂ ਨੇ ਇਸ ਵੂਲੀ ਗੈਂਡੇ ਦੇ ਅਵਸ਼ੇਸ਼ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਤਕਰੀਬਨ 40 ਹਜ਼ਾਰ ਸਾਲ ਬੀਤ ਜਾਣ ਦੇ ਬਾਅਦ ਵੀ ਵੂਲੀ ਗੈਂਡੇ ਦਾ 80 ਫ਼ੀਸਦੀ ਆਰਗੈਨਿਕ ਮਟੀਰੀਅਲ ਅਜੇ ਵੀ ਬਣਿਆ ਹੋਇਆ ਹੈ। ਇਸ ਵਿਚ ਗੈਂਡੇ ਦੇ ਵਾਲ, ਦੰਦ, ਸਿੰਗ ਅਤੇ ਫੈਟ ਅਜੇ ਵੀ ਬਣੇ ਹੋਏ ਹਨ। ਇਸ ਗੈਂਡੇ ਦੀ ਖੋਜ ਪਿਛਲੇ ਸਾਲ ਅਗਸਤ ਮਹੀਨੇ ਵਿਚ ਯਾਕੂਤੀਨ ਦੇ ਨਿਰਜਨ ਇਲਾਕੇ ਵਿਚ ਬਰਫ ਪਿਘਲਣ ਦੌਰਾਨ ਹੋਈ ਸੀ।
ਵਿਗਿਆਨੀਆਂ ਨੂੰ ਇਹ ਚਿੰਤਾ ਹੈ ਕਿ ਕਈ ਸਾਲਾਂ ਤੋ ਜੰਮੀ ਬਰਫ ਪਿਘਲਣ ਕਾਰਨ ਇਸ ਅੰਦਰ ਦੱਬੇ ਹੋਏ ਪੁਰਾਣੇ ਬੈਕਟੀਰੀਆ ਤੇ ਵਾਇਰਸ ਫਿਰ ਤੋਂ ਜਿਊਂਦੇ ਹੋ ਸਕਦੇ ਹਨ, ਜੋ ਲੋਕਾਂ ਲਈ ਨਵੀਂਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਸਕਦੇ ਹਨ।
NSW 'ਚ ਲਗਾਤਾਰ ਦਸਵੇਂ ਦਿਨ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ, ਪਾਬੰਦੀਆਂ 'ਚ ਮਿਲੇਗੀ ਛੋਟ
NEXT STORY