ਕਰਾਚੀ (ਭਾਸ਼ਾ)- ਅਸ਼ਾਂਤ ਬਲੋਚਿਸਤਾਨ ਸੂਬੇ ਦੇ ਪੰਜਗੁਰ ਜ਼ਿਲੇ ਵਿਚ ਸ਼ੱਕੀ ਵੱਖਵਾਦੀਆਂ ਨੇ ਮੰਗਲਵਾਰ ਨੂੰ ਇਕ ਡੈਮ 'ਤੇ ਹਮਲਾ ਕਰ ਕੇ ਪੰਜ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ ਅੱਤਵਾਦੀਆਂ ਨੇ ਡੈਮ 'ਤੇ ਕੰਮ ਕਰ ਰਹੇ ਸੁਰੱਖਿਆ ਅਧਿਕਾਰੀਆਂ ਅਤੇ ਮਜ਼ਦੂਰਾਂ 'ਤੇ ਹਮਲਾ ਕੀਤਾ। ਰਿੰਦ ਨੇ ਦੱਸਿਆ,"ਪੰਜ ਲੋਕ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।"
ਪੜ੍ਹੋ ਇਹ ਅਹਿਮ ਖ਼ਬਰ-ਮੁੰਡਿਆਂ ਸਣੇ ਬੇਬੇ ਨੂੰ ਕੈਨੇਡਾ ਪੁਲਸ ਨੇ ਕੀਤਾ ਗ੍ਰਿਫ਼ਤਾਰ, ਫੜੇ ਗਏ ਹਥਿਆਰ
ਰਿੰਦ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਹਮਲੇ ਵਿੱਚ ਕੋਈ ਸੁਰੱਖਿਆ ਅਧਿਕਾਰੀ ਵੀ ਮਾਰਿਆ ਗਿਆ ਹੈ ਜਾਂ ਨਹੀਂ। ਰਿੰਦ ਨੇ ਦੱਸਿਆ ਕਿ ਇਹ ਹਮਲਾ ਜ਼ਿਲ੍ਹੇ ਦੇ ਪ੍ਰਮ ਇਲਾਕੇ ਵਿੱਚ ਸਵੇਰੇ ਹੋਇਆ। 28 ਸਤੰਬਰ ਨੂੰ ਪੰਜਗੁਰ ਜ਼ਿਲ੍ਹੇ ਦੇ ਖੁੱਡਾ ਅਬਾਦਨ ਇਲਾਕੇ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਸੱਤ ਮਜ਼ਦੂਰਾਂ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਆਪਣੇ ਘਰ ਵਿੱਚ ਸੁੱਤੇ ਪਏ ਸਨ। ਪੰਜਗੁਰ ਵਿੱਚ ਕੰਮ ਕਰਨ ਵਾਲੇ ਇਹ ਸੱਤ ਮਜ਼ਦੂਰ ਦੂਜੇ ਸੂਬਿਆਂ ਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੀਬੀਆ ਦੇ ਤੱਟ 'ਤੇ ਕਿਸ਼ਤੀ ਪਲਟਣ ਕਾਰਨ 12 ਪ੍ਰਵਾਸੀਆਂ ਦੀ ਮੌਤ
NEXT STORY