ਨਨਕਾਣਾ ਸਾਹਿਬ/ਮੰਡੀ ਗੋਬਿੰਦਗੜ੍ਹ (ਮੱਗੋ) - ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿ) 'ਚ ਨਾਨਕਸ਼ਾਹੀ ਸੰਮਤ 552 ਦਾ ਨਵੇਂ ਸਾਲ ਦਾ ਕੈਲੰਡਰ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਚਾਵਲਾ ਦੀ ਅਗਵਾਈ 'ਚ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਦਲ ਖਾਲਸਾ ਅਤੇ ਸਿੱਖ ਮੁਸਲਿਮ ਫਰੈਂਡਸ਼ਿਪ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੀ ਹਾਜ਼ਰ ਸਨ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ 'ਚ ਨਾਨਕਸ਼ਾਹੀ ਸੰਮਤ 552 ਨਵੇਂ ਸਾਲ ਦੇ ਆਗਾਜ਼ ਸਮੇਂ ਸਮੂਹ ਸੰਗਤਾਂ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਮੁੱਖ ਗ੍ਰੰਥੀ ਭਾਈ ਦਿਆ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਸਮੂਹ ਜਗਤ ਨੂੰ ਪੰਜਾਬੀਆਂ ਦੇ ਨਵੇਂ ਵਰ੍ਹੇ ਤੇ ਚੇਤ ਮਹੀਨੇ ਦੀ ਮੁਬਾਰਕਬਾਦ ਦਿੱਤੀ।
ਪੜ੍ਹੋ ਇਹ ਵੀ - ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਜਾਰੀ
ਇਸ ਮੌਕੇ ਨਵ-ਜੰਮੇ ਸਿੱਖ ਬੱਚਿਆਂ ਦੇ ਨਾਂ ਵੀ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਰੱਖੇ ਗਏ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਚਾਵਲਾ ਵਲੋਂ ਦੱਸਿਆ ਗਿਆ ਕਿ ਸਿੱਖਾਂ ਦੀ ਵੱਖਰੀ ਪਛਾਣ ਨਾਨਕਸ਼ਾਹੀ ਸੰਮਤ 552 ਦਾ ਨਵਾਂ ਕੈਲੰਡਰ ਦਲ ਖਾਲਸਾ ਵੱਲੋਂ ਭਾਰਤੀ ਪੰਜਾਬ 'ਚ ਵੀ ਜਾਰੀ ਕੀਤਾ ਗਿਆ ਸੀ। ਉਪਰੰਤ ਨਨਕਾਣਾ ਸਾਹਿਬ 'ਚ ਪੰਜਾਬੀ ਸਿੱਖ ਸੰਗਤ ਦੇ ਮੁਖੀ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਚਾਵਲਾ, ਦਲ ਖਾਲਸਾ ਦੇ ਭਾਈ ਸਤਵਿੰਦਰ ਸਿੰਘ, ਸਿੱਖ ਮੁਸਲਿਮ ਫਰੈਂਡਸ਼ਿਪ ਐਸੋਸੀਏਸ਼ਨ ਦੇ ਹੰਸਰਾਜ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਵਲੋਂ ਭਾਰਤ ਵਿਰੋਧੀ ਨਾਅਰੇ ਲਾਉਂਦੇ ਹੋਏ ਕਸ਼ਮੀਰ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦੀ ਗੱਲ ਕਰਦੇ ਹੋਏ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ ਗਏ। ਇਸ ਮੌਕੇ ਮੌਜੂਦ ਸਮੂਹ ਸੰਗਤਾਂ ਨੂੰ ਕੈਲੰਡਰ ਵੀ ਦਿੱਤੇ ਗਏ।
ਪੜ੍ਹੋ ਇਹ ਵੀ - ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਨਵੇਂ ਵਰ੍ਹੇ ਦਾ ਨਾਨਕਸ਼ਾਹੀ ਕੈਲੰਡਰ ਜਾਰੀ
ਗੁਰਦੁਆਰਾ ਜਨਮ ਅਸਥਾਨ 'ਚ ਚਾਵਲਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਸਮੂਹ ਸਿੱਖ ਆਜ਼ਾਦੀ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨ ਤੇ ਕਸ਼ਮੀਰ 'ਚ ਭਾਰਤੀ ਫੌਜਾਂ ਜ਼ੁਲਮ ਕਰ ਰਹੀਆਂ ਹਨ। ਬਹੁਤ ਜਲਦੀ ਦੋਵੇਂ ਵੱਖਰੇ ਆਜ਼ਾਦ ਮੁਲਕ ਹੋਣਗੇ। ਇਸ ਮੌਕੇ ਸਿੱਖ ਮੁਸਲਿਮ ਫਰੈਂਡਸ਼ਿਪ ਐਸੋਸੀਏਸ਼ਨ ਦੇ ਹੰਸਰਾਜ ਸਿੰਘ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਦਾ ਸ਼ਾਂਤੀ ਦਾ ਪ੍ਰਤੀਕ ਕਰਤਾਰਪੁਰ ਲਾਂਘਾ ਖੋਲ੍ਹਣ 'ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਤੇ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖਾਨ ਤੇ ਕਰਤਾਰਪੁਰ ਲਾਂਘੇ ਸਮੇਂ ਕੀਤੇ ਉਦਾਘਾਟਨੀ ਕਿਰਪਾਨ ਦੀ ਤਸਵੀਰ ਲਾਈ ਗਈ ਹੈ।
ਬੇਅਬਾਦ ਪਈਆਂ ਜ਼ਮੀਨਾਂ ਨੂੰ ਕੀਤਾ ਆਬਾਦ, ਕੈਪਟਨ ਸਰਕਾਰ ਵਲੋਂ ਪਿੰਡਾਂ 'ਚ ਪਾਰਕ ਬਣਾਉਣ ਦਾ ਆਗਾਜ਼
NEXT STORY