ਬੀਜਿੰਗ— ਦੁਨੀਆ ਦੇ ਸਭ ਤੋਂ ਬਜ਼ੁਰਗ ਨਰ ਪਾਂਡਾ ਦੀ ਮੌਤ ਹੋ ਗਈ। ਪਨ ਪਨ ਨਾਮੀ ਇਹ ਪਾਂਡਾ 31 ਸਾਲ ਦਾ ਸੀ। ਉਹ ਕੈਂਸਰ ਤੋਂ ਪੀੜਤ ਸੀ ਅਤੇ ਛੇ ਮਹੀਨੇ ਪਹਿਲਾਂ ਹੀ ਇਸ ਬੀਮਾਰੀ ਦੇ ਬਾਰੇ 'ਚ ਪਤਾ ਲੱਗਿਆ ਸੀ। ਜੰਗਲੀ ਸੁਰੱਖਿਅਤ ਖੇਤਰਾਂ ਅਤੇ ਚਿੜੀਆਘਰਾਂ 'ਚ ਮਿਲਣ ਵਾਲੇ ਦੁਨੀਆ ਦੇ ਇੱਕ ਚੌਥਾਈ ਪਾਂਡਾ ਇਸੇ ਦੇ ਵੰਸ਼ 'ਚੋਂ ਸਨ।
ਪਨ ਪਨ ਦਾ ਜਨਮ ਚੀਨ ਦੇ ਸਿਚੂਆਨ 'ਚ ਹੋਇਆ ਸੀ। ਇਸ ਨੂੰ ਚਾਰ ਮਹੀਨਿਆਂ ਦੀ ਉਮਰ 'ਚ ਚਿੜੀਆਘਰ 'ਚ ਲਿਆਂਦਾ ਗਿਆ ਸੀ। ਪਨ ਪਨ ਦਾ ਅਰਥ ਹੈ ਉਮੀਦ। ਉਸ ਦੀ ਮੌਤ ਬੀਤੇ ਬੁੱਧਵਾਰ ਨੂੰ ਦੁਜੀਅੰਗਯਾਨ ਦੇ ਚੀਨੀ ਸੁਰੱਖਿਆ ਅਤੇ ਖੋਜ ਸੰਸਥਾਨ 'ਚ ਹੋਈ। ਸੰਸਥਾਨ ਦਾ ਕਹਿਣਾ ਹੈ ਕਿ ਪਨ ਪਨ ਦੀ ਮੌਤ ਤੋਂ ਬਾਅਦ ਇੱਥੋਂ ਦੇ ਅਧਿਕਾਰੀ ਕਾਫੀ ਦੁਖੀ ਹਨ। ਉਸ ਦੀ ਦੇਖਭਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕਈ ਸਮੇਂ ਤੋਂ ਉਸ ਨੇ ਚੱਲਣਾ-ਫਿਰਨਾ ਅਤੇ ਖਾਣਾ-ਪੀਣਾ ਛੱਡ ਦਿੱਤਾ ਸੀ। ਉਹ ਬੇਹੋਸ਼ੀ ਦੀ ਹਾਲਤ 'ਚ ਸੀ। ਪਿਛਲੇ ਤਿੰਨ ਦਿਨਾਂ ਤੋਂ ਪਨ ਪਨ ਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਸੀ ਅਤੇ ਇਸ ਦੇ ਚੱਲਦਿਆਂ ਅਖੀਰ ਉਸ ਨੇ ਦਮ ਤੋੜ ਦਿੱਤਾ। ਤੁਹਾਨੂੰ ਦੱਸ ਦਈਏ ਕਿ ਦੁਨੀਆ ਦੀ ਸਭ ਤੋਂ ਬਜ਼ੁਰਗ ਮਾਦਾ ਪਾਂਡਾ ਵੀ ਚੀਨ 'ਚ ਹੀ ਹੈ। ਇਸ ਦੀ ਉਮਰ ਤਕਰੀਬਨ 36 ਸਾਲ ਹੈ। ਇਸ ਤੋਂ ਪਹਿਲਾਂ ਅਕਤਬੂਰ 'ਚ ਜਿਆ ਜਿਆ ਨਾਮੀ ਮਾਦਾ ਪਾਂਡਾ ਦੀ 38 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ।
ਪੱਤਰਕਾਰਾਂ ਲਈ ਮਾੜਾ ਰਿਹਾ ਸਾਲ 2016, ਦੁਨੀਆ ਭਰ 'ਚ ਮਾਰੇ ਗਏ 122
NEXT STORY