ਕਾਠਮੰਡੂ (ਭਾਸ਼ਾ)- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ 'ਪ੍ਰਚੰਡ' ਵਿਰੁੱਧ ਮੰਗਲਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ, ਜਿਸ ਵਿਚ ਉਹਨਾਂ ਨੂੰ ਕਈ ਸਾਲਾਂ ਤੱਕ ਚੱਲੇ ਮਾਓਵਾਦੀ ਵਿਦਰੋਹ ਦੌਰਾਨ 5,000 ਲੋਕਾਂ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਕਬੂਲ ਕਰਨ 'ਤੇ ਉਹਨਾਂਂਤੋਂ ਪੁੱਛਗਿੱਛ ਕਰਨ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਸੂਤਰਾਂ ਨੇ ਕਿਹਾ ਕਿ ਵਕੀਲ ਗਿਆਨੇਂਦਰ ਅਰਾਨ ਅਤੇ ਮਾਓਵਾਦੀ ਵਿਦਰੋਹ ਦੇ ਹੋਰ ਪੀੜਤਾਂ ਨੇ ਮੰਗਲਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕਲਿਆਣ ਬੁੱਧਥੋਖੀ ਦੀ ਇੱਕ ਹੋਰ ਰਿੱਟ ਪਟੀਸ਼ਨ ਦਾਇਰ ਹੋਣ ਦੀ ਪ੍ਰਕਿਰਿਆ ਵਿੱਚ ਹੈ।
ਗਿਆਨੇਂਦਰ ਅਰਾਨ ਅਤੇ ਕਲਿਆਣ ਬੁੱਧਥੋਖੀ ਨੇ ਦਹਾਕੇ ਤੋਂ ਚੱਲੀ ਮਾਓਵਾਦੀ ਬਗਾਵਤ ਦੌਰਾਨ ਘੱਟੋ-ਘੱਟ 5,000 ਲੋਕਾਂ ਨੂੰ ਮਾਰਨ ਦੀ ਗੱਲ ਮੰਨਣ ਲਈ ਪ੍ਰਚੰਡ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਸੁਪਰੀਮ ਕੋਰਟ ਵਿੱਚ ਵੱਖਰੀਆਂ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਹਨ। ਜਸਟਿਸ ਈਸ਼ਵਰ ਖਾਤੀਵਾੜਾ ਅਤੇ ਜਸਟਿਸ ਹਰਿਕ੍ਰਿਸ਼ਨ ਫੂਇਲ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਅਦਾਲਤ ਪ੍ਰਸ਼ਾਸਨ ਨੂੰ ਦੋਵਾਂ ਦੀਆਂ ਰਿੱਟ ਪਟੀਸ਼ਨਾਂ ਦਰਜ ਕਰਨ ਦਾ ਹੁਕਮ ਦਿੱਤਾ। ਕਾਠਮੰਡੂ 'ਚ ਮਾਘੀ ਤਿਉਹਾਰ ਦੌਰਾਨ ਪ੍ਰਚੰਡ ਨੇ ਕਿਹਾ ਸੀ ਕਿ ''ਮੇਰੇ 'ਤੇ 17,000 ਲੋਕਾਂ ਦੇ ਕਤਲ ਦਾ ਦੋਸ਼ ਹੈ, ਜੋ ਸੱਚ ਨਹੀਂ ਹੈ। ਹਾਲਾਂਕਿ ਮੈਂ ਸੰਘਰਸ਼ ਦੌਰਾਨ ਮਾਰੇ ਗਏ 5,000 ਲੋਕਾਂ ਦੇ ਮਾਰੇ ਜਾਣ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਬਾਕੀ 12,000 ਲੋਕਾਂ ਨੂੰ ਜਾਗੀਰਦਾਰ ਸਰਕਾਰ ਨੇ ਮਾਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸੋਸ਼ਲ ਮੀਡੀਆ ਪਲਟੇਫਾਰਮ 'ਫੇਸਬੁੱਕ' 'ਤੇ ਜਾਅਲੀ ਖਾਤੇ ਬਣਾ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ 'ਤੇ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਗਾਵਤ 13 ਫਰਵਰੀ, 1996 ਨੂੰ ਸ਼ੁਰੂ ਹੋਈ ਸੀ ਅਤੇ ਅਧਿਕਾਰਤ ਤੌਰ 'ਤੇ 21 ਨਵੰਬਰ, 2006 ਨੂੰ ਉਸ ਸਮੇਂ ਦੀ ਸਰਕਾਰ ਨਾਲ ਇੱਕ ਵਿਆਪਕ ਸ਼ਾਂਤੀ ਸਮਝੌਤੇ ਤੋਂ ਬਾਅਦ ਖ਼ਤਮ ਹੋਈ ਸੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦਸ ਸਾਲਾਂ ਤੱਕ ਚੱਲੇ ਵਿਦਰੋਹ ਵਿੱਚ ਲਗਭਗ 17,000 ਲੋਕ ਮਾਰੇ ਗਏ ਸਨ। ਇਸ ਦੌਰਾਨ ਮਾਓਵਾਦੀ ਨੇਤਾਵਾਂ ਨੇ ਮੰਗਲਵਾਰ ਨੂੰ ਇਕ ਬੈਠਕ ਕੀਤੀ ਅਤੇ ਤਿੰਨ ਨੁਕਾਤੀ ਫ਼ੈਸਲਾ ਲਿਆ, ਜਿਸ ਵਿਚ ਸ਼ਾਂਤੀ ਸਮਝੌਤੇ ਦੇ ਖ਼ਿਲਾਫ਼ ਕਿਸੇ ਵੀ ਗਤੀਵਿਧੀ ਦਾ ਵਿਰੋਧ ਕਰਨਾ ਸ਼ਾਮਲ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੋਸ਼ਲ ਮੀਡੀਆ ਪਲਟੇਫਾਰਮ 'ਫੇਸਬੁੱਕ' 'ਤੇ ਜਾਅਲੀ ਖਾਤੇ ਬਣਾ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ 'ਤੇ
NEXT STORY