ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਜ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਅਦਨ ਦੀ ਖਾੜੀ ਵਿੱਚ ਇੱਕ ਵਪਾਰਕ ਜਹਾਜ਼ 'ਤੇ ਦੋ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਨਾਲ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਸੜ ਗਿਆ। ਯੂਐੱਸ ਸੈਂਟਰਲ ਕਮਾਂਡ ਨੇ ਕਿਹਾ ਕਿ ਐੱਮ/ਵੀ ਵਰਬੇਨਾ ਵਿਚ ਅਜੇ ਵੀ ਅੱਗ ਲੱਗੀ ਹੋਈ ਹੈ। ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਅਮਰੀਕੀ ਹੈਲੀਕਾਪਟਰ ਦੁਆਰਾ ਮੈਡੀਕਲ ਇਲਾਜ ਲਈ ਇੱਕ ਹੋਰ ਨੇੜਲੇ ਜਹਾਜ਼ ਵਿੱਚ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ
ਕੇਂਦਰੀ ਕਮਾਨ ਨੇ ਇਕ ਬਿਆਨ ਵਿਚ ਕਿਹਾ ਕਿ ਯੂਕਰੇਨ ਦੀ ਮਲਕੀਅਤ ਵਾਲਾ ਵਰਬੇਨਾ ਜਹਾਜ਼ 'ਤੇ ਪਲਾਊ ਦਾ ਝੰਡਾ ਲੱਗਾ ਸੀ। ਪੋਲੈਂਡ ਵੱਲੋਂ ਚਲਾਇਆ ਜਾ ਰਿਹਾ ਇਹ ਵੱਡਾ ਕਾਰਗੋ ਜਹਾਜ਼ ਮਲੇਸ਼ੀਆ ਤੋਂ ਚੱਲਿਆ ਸੀ ਅਤੇ ਲੱਕੜਾਂ ਲੈ ਕੇ ਇਟਲੀ ਵੱਲ ਜਾ ਰਿਹਾ ਸੀ। ਬਿਆਨ ਵਿੱਚ ਕਿਹਾ ਗਿਆ ਹੈ, "ਐੱਮ/ਵੀ ਵਰਬੇਨਾ ਨੂੰ ਅੱਗ ਲੱਗ ਗਈ ਹੈ। ਚਾਲਕ ਦਲ ਦੀ ਟੀਮ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।" ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਹੂਤੀ ਬਾਗੀ ਅਜਿਹੇ ਹਮਲੇ ਕਰ ਰਹੇ ਹਨ ਅਤੇ ਵੀਰਵਾਰ ਨੂੰ ਕੀਤਾ ਗਿਆ ਹਮਲਾ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਹੈ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਬ੍ਰਿਟੇਨ ਦੀ ਫੌਜ ਦੇ ਬ੍ਰਿਟੇਨ ਮੈਰੀਟਾਈਮ ਟਰੇਡ ਆਰਗੇਨਾਈਜੇਸ਼ਨ ਸੈਂਟਰ ਨੇ ਵੀਰਵਾਰ ਨੂੰ ਕਿਹਾ ਕਿ ਇਕ ਜਹਾਜ਼ 'ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਨਿਜੀ ਸੁਰੱਖਿਆ ਕੰਪਨੀ ਐਂਬਰੇ ਨੇ ਕਿਹਾ ਕਿ ਇੱਕ ਮਾਲਵਾਹਕ ਜਹਾਜ਼ ਨੇ ਦੱਸਿਆ ਕਿ ਜਹਾਜ਼ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਮੁੜ ਦਾਗੇ 100 ਤੋਂ ਵੱਧ ਰਾਕੇਟ, ਕਿਹਾ-ਕਮਾਂਡਰ ਦੀ ਮੌਤ ਦਾ ਲਵਾਂਗੇ ਬਦਲਾ
NEXT STORY