ਵਾਸ਼ਿੰਗਟਨ : ਜੇਕਰ ਤੁਸੀਂ ਦਿੱਲੀ ਤੋਂ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਲਾਈਟ ਰਾਹੀਂ ਘੱਟੋ-ਘੱਟ 15 ਘੰਟੇ ਲੱਗਣਗੇ, ਪਰ ਉਦੋਂ ਕੀ ਜੇ ਇਹ ਸਮਾਂ 15 ਘੰਟਿਆਂ ਤੋਂ ਘਟਾ ਕੇ 40 ਮਿੰਟ ਕਰ ਦਿੱਤਾ ਜਾਵੇ? ਜੇਕਰ ਤੁਹਾਨੂੰ ਸ਼ੱਕ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਇਕ ਨਾਂ ਹੈ ਜੋ ਤੁਹਾਡੇ ਸ਼ੱਕ ਨੂੰ ਦੂਰ ਕਰ ਸਕਦਾ ਹੈ ਅਤੇ ਉਹ ਹੈ ਐਲੋਨ ਮਸਕ! ਮਸ਼ਹੂਰ ਉਦਯੋਗਪਤੀ ਐਲੋਨ ਮਸਕ, ਜੋ ਨਾ ਸਿਰਫ਼ ਵਿਗਿਆਨਕ ਕਾਢਾਂ ਵਿਚ ਦਿਲਚਸਪੀ ਰੱਖਦੇ ਹਨ, ਸਗੋਂ ਉਨ੍ਹਾਂ ਨੂੰ ਆਪਣੇ ਉਦਯੋਗਾਂ ਵਿਚ ਵੀ ਵਰਤਦੇ ਹਨ, ਇਸ ਮਾਮਲੇ ਵਿਚ ਇਕ ਵਿਲੱਖਣ ਹੱਲ ਪ੍ਰਦਾਨ ਕਰ ਸਕਦੇ ਹਨ।
ਨਵੀਂ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ ਮਸਕ
ਹਾਲ ਹੀ 'ਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦਾ ਸਮਰਥਨ ਕਰਕੇ ਸੁਰਖੀਆਂ ਬਟੋਰੀਆਂ ਸਨ। ਹੁਣ ਉਨ੍ਹਾਂ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੇ ਸਲਾਹਕਾਰ ਦੀ ਭੂਮਿਕਾ ਲਈ ਚੁਣਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਹਿਲਾਂ ਹੀ ਵੱਡੀਆਂ ਚੀਜ਼ਾਂ 'ਤੇ ਆਪਣੀ ਨਜ਼ਰ ਜਮਾਉਣੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿਚੋਂ ਮੰਗਲ ਗ੍ਰਹਿ 'ਤੇ ਕਾਲੋਨੀ ਬਣਾਉਣ ਦੀ ਯੋਜਨਾ ਵੀ ਇਕ ਹੈ, ਜਿਸ ਲਈ ਉਹ ਮੰਗਲ ਦੀ ਯਾਤਰਾ ਲਈ ਸਟਾਰਸ਼ਿਪ ਵਾਹਨਾਂ ਦੀ ਵਰਤੋਂ ਕਰਨਗੇ।
ਬਹੁਤ ਤੇਜ਼ ਹੋ ਜਾਵੇਗੀ ਰਫ਼ਤਾਰ, ਘਟੇਗਾ ਸਮਾਂ
ਹੁਣ ਰਿਪੋਰਟ ਦੱਸ ਰਹੀ ਹੈ ਕਿ ਮਸਕ ਦਾ ਪਲਾਨ ਸਪੇਸ ਐਕਸ ਦੀ ਸਟਾਰਸ਼ਿਪ ਦੀ ਵਰਤੋਂ ਦੂਜੀ ਤਰ੍ਹਾਂ ਨਾਲ ਵੀ ਕਰਨ ਦਾ ਹੈ ਅਤੇ ਉਹ ਵੀ ਸਿਰਫ ਧਰਤੀ 'ਤੇ ਹੀ ਉਸ ਦੀ ਵਰਤੋਂ ਹੋਵੇਗੀ। ਯੂਨੀਲੈਡ ਟੈੱਕ ਦੀ ਰਿਪੋਰਟ ਮੁਤਾਬਕ ਮਸਕ ਦਾ ਤਾਜ਼ਾ ਪਲਾਨ ਬਹੁਤ ਹੀ ਤੇਜ਼ ਰਫ਼ਤਾਰ ਵਾਲੀਆਂ ਉਡਾਣਾਂ ਸ਼ੁਰੂ ਕਰਨਾ ਹੋਵੇਗਾ, ਜਿਸ ਕਾਰਨ ਉਡਾਣ ਦੀ ਮਿਆਦ 2200 ਫ਼ੀਸਦੀ ਤੱਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬੇਟੇ ਨੇ ਮੋਬਾਈਲ ਫੋਨ ਠੀਕ ਕਰਾਉਣ ਲਈ ਕਿਹਾ ਤਾਂ ਪਿਓ ਨੇ ਬੈਟ ਨਾਲ ਕੁੱਟ-ਕੁੱਟ ਮਾਰ 'ਤਾ
ਹੁਣ ਕਿੰਨਾ ਸਮਾਂ ਲੱਗੇਗਾ
ਸਭ ਤੋਂ ਪ੍ਰਮੁੱਖ ਉਡਾਣ ਜਿਸ ਦੀ ਬਹੁਤ ਚਰਚਾ ਹੋ ਰਹੀ ਹੈ, ਉਹ ਨਿਊਯਾਰਕ ਤੋਂ ਸ਼ੰਘਾਈ ਹੈ, ਜਿਸ ਨੂੰ ਪੂਰਾ ਕਰਨ ਲਈ ਇਸ ਸਮੇਂ 14 ਘੰਟੇ 50 ਮਿੰਟ ਲੱਗਦੇ ਹਨ, ਪਰ ਸਟਾਰਸ਼ਿਪ ਦੀ ਵਰਤੋਂ ਕਰਕੇ ਮਸਕ ਇਸ ਸਮੇਂ ਨੂੰ ਘਟਾ ਕੇ ਸਿਰਫ 39 ਮਿੰਟ ਕਰਨਾ ਚਾਹੁੰਦੇ ਹਨ। ਨਵੀਂ ਦਿੱਲੀ ਤੋਂ ਸਾਨ ਫਰਾਂਸਿਸਕੋ ਦੀ ਫਲਾਈਟ ਦਾ ਸਮਾਂ ਫਿਲਹਾਲ 15 ਘੰਟੇ ਦਾ ਹੈ, ਉਥੇ ਹੀ ਮਸਕ ਸਟਾਰਸ਼ਿਪ ਨਾਲ ਇਸ ਸਮੇਂ ਨੂੰ 1 ਘੰਟੇ ਤੱਕ ਘਟਾਇਆ ਜਾ ਸਕਦਾ ਹੈ।
ਤਿੰਨ ਖ਼ਾਸ ਫਲਾਈਟਾਂ
ਇਸ ਸਮੇਂ ਪੁਲਾੜ ਯਾਨ ਦੀ ਵੱਧ ਤੋਂ ਵੱਧ ਰਫ਼ਤਾਰ 27 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਹੈ, ਪਰ ਇਸ ਰਫ਼ਤਾਰ ਨਾਲ ਸਫ਼ਰ ਕਰਨਾ ਮਨੁੱਖ ਲਈ ਸ਼ਾਇਦ ਇੰਨਾ ਸੁਖਾਵਾਂ ਨਾ ਹੋਵੇ। ਇਨ੍ਹਾਂ ਦੋ ਉਡਾਣਾਂ ਤੋਂ ਇਲਾਵਾ ਮਸਕ ਦੀ ਯੋਜਨਾ ਵਿਚ ਲੰਡਨ ਤੋਂ ਨਿਊਯਾਰਕ, ਪੈਰਿਸ ਤੋਂ ਨਿਊਯਾਰਕ ਦੀਆਂ ਸੁਪਰ ਫਲਾਈਟਾਂ ਵੀ ਸ਼ਾਮਲ ਹਨ। ਜੇਕਰ ਸਭ ਕੁਝ ਮਸਕ ਦੀ ਯੋਜਨਾ ਮੁਤਾਬਕ ਚੱਲਦਾ ਹੈ ਤਾਂ ਲੰਡਨ ਤੋਂ ਨਿਊਯਾਰਕ ਦੀ ਫਲਾਈਟ ਨੂੰ 29 ਮਿੰਟ, ਪੈਰਿਸ ਤੋਂ ਨਿਊਯਾਰਕ ਨੂੰ 30 ਮਿੰਟ ਅਤੇ ਦਿੱਲੀ ਤੋਂ ਸਾਨ ਫਰਾਂਸਿਸਕੋ ਨੂੰ ਸਿਰਫ 40 ਮਿੰਟ ਲੱਗਣਗੇ। ਅਜਿਹੇ ਸੁਪਰਫਲਾਈਟਸ ਦੇ ਵੀਡੀਓ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਮਸਕ ਨੇ ਲਿਖਿਆ ਕਿ ਇਹ ਹੁਣ ਸੰਭਵ ਹੈ।

ਯਾਨੀ ਹੋਰ ਵੀ ਹਨ ਖਿਡਾਰੀ
ਦੱਸਣਯੋਗ ਹੈ ਕਿ ਬੂਮ ਓਵਰਚਰ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਉਸਦੀ ਵਿਸ਼ੇਸ਼ ਸੁਪਰ ਫੈਕਟਰੀ ਤਿਆਰ ਹੈ ਅਤੇ ਅਗਲੇ ਸਾਲ ਦੇ ਮੱਧ ਤੱਕ ਇਸ ਦਾ ਉਤਪਾਦਨ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੀਆਂ ਦੋ ਅਸੈਂਬਲੀ ਲਾਈਨਾਂ ਹਨ, ਪਹਿਲੀ ਰਾਹੀਂ ਇਕ ਸਾਲ ਵਿਚ 33 ਜਹਾਜ਼ ਬਣਾਏ ਜਾ ਸਕਦੇ ਹਨ ਅਤੇ ਦੂਜੇ ਰਾਹੀਂ ਦੁੱਗਣਾ ਉਤਪਾਦਨ ਕੀਤਾ ਜਾ ਸਕਦਾ ਹੈ। ਓਵਰਚਰ ਨੇ ਪਹਿਲਾਂ ਹੀ 1970 ਵਿਚ ਸੁਪਰਸੋਨਿਕ ਏਅਰਕ੍ਰਾਫਟ ਲਾਂਚ ਕੀਤਾ ਸੀ ਪਰ ਇਸਦੀ ਆਖਰੀ ਵਪਾਰਕ ਉਡਾਣ 2003 ਵਿਚ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੇ ਲੋਕਾਂ 'ਤੇ ਚਾਕੂ ਨਾਲ ਕੀਤਾ ਜਾਨਲੇਵਾ ਹਮਲਾ, 8 ਦੀ ਮੌ.ਤ, 17 ਜ਼ਖਮੀ
NEXT STORY