ਇੰਟਰਨੈਸ਼ਨਲ ਡੈਸਕ : 200 ਯੂਰੋ ‘ਕਲਚਰ ਪਾਸ’ ਦਾ ਉਦੇਸ਼ 18 ਸਾਲ ਦੇ ਨੌਜਵਾਨਾਂ ਨੂੰ ਜੀਵੰਤ ਸੱਭਿਆਚਾਰ ਦਾ ਅਨੁਭਵ ਕਰਨ, ਬਾਹਰ ਨਿਕਲਣ ਅਤੇ ਕਲਾ ਦੇ ਖੇਤਰ ਨੂੰ ਵਿੱਤੀ ਹੁਲਾਰਾ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ। ਇਕ ਰਿਪੋਰਟ ਦੇ ਅਨੁਸਾਰ ਜਰਮਨੀ ’ਚ 2023 ’ਚ ਲੱਗਭਗ 7,50,000 ਲੋਕ 18 ਸਾਲ ਦੇ ਹੋ ਜਾਣਗੇ। ਹੋਰ ਯੂਰਪੀਅਨ ਦੇਸ਼ਾਂ ਜਿਵੇਂ ਫਰਾਂਸ, ਇਟਲੀ ਅਤੇ ਸਪੇਨ ਨੇ ਵੀ ਮਹਾਮਾਰੀ ਤੋਂ ਬਾਅਦ ਕਲਾ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਇਸ ਦੇ ਨਾਲ ਮਿਲਦੀਆਂ-ਜੁਲਦੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।
ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਦਿੱਤਾ ਭਰੋਸਾ, 'ਪੰਜਾਬ ਸਰਕਾਰ ਆਮ ਲੋਕਾਂ ਤੇ ਕਿਸਾਨਾਂ ਦੇ ਹਿੱਤ 'ਚ ਕਰੇਗੀ ਸਾਰੇ ਫ਼ੈਸਲੇ'
ਲੰਡਨ ’ਚ ਜਰਮਨ ਦੂਤਘਰ ਨੇ ਟਵੀਟ ਕੀਤਾ, "ਹਰ ਕੋਈ ਜੋ ਅਗਲੇ ਸਾਲ ਜਰਮਨੀ ’ਚ 18 ਸਾਲ ਦਾ ਹੋ ਜਾਵੇਗਾ, ਨੂੰ ਸੱਭਿਆਚਾਰਕ ਪੇਸ਼ਕਸ਼ਾਂ ’ਤੇ ਖਰਚ ਕਰਨ ਲਈ 200 ਯੂਰੋ ਦਾ ਵਾਊਚਰ ਮਿਲੇਗਾ। ਨੌਜਵਾਨ ‘ਕਲਚਰਪਾਸ’ ਨਾਲ ਸੰਗੀਤ ਸਮਾਰੋਹ ਦੀਆਂ ਟਿਕਟਾਂ, ਵਿਨਾਇਲ ਅਤੇ ਹੋਰ ਬਹੁਤ ਕੁਝ ਖਰੀਦਣ ਦੇ ਯੋਗ ਹੋਣਗੇ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਕਲਾ ਦੇ ਵੱਖ-ਵੱਖ ਰੂਪਾਂ ਤੋਂ ਜਾਣੂ ਕਰਵਾਉਣਾ ਅਤੇ ਸੱਭਿਆਚਾਰਕ ਖੇਤਰ ਨੂੰ ਵਿੱਤੀ ਹੁਲਾਰਾ ਪ੍ਰਦਾਨ ਕਰਨਾ ਹੈ।" ਥੀਏਟਰ ਅਤੇ ਲਾਈਵ ਸੰਗੀਤ ਵਰਗੀਆਂ ਲਾਈਵ ਸੱਭਿਆਚਾਰਕ ਪੇਸ਼ਕਸ਼ਾਂ ਦਾ ਅਨੁਭਵ ਕਰਨ ਲਈ ਨੌਜਵਾਨਾਂ ਨੂੰ ਭਰਮਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਮੇਜ਼ਨ ਅਤੇ ਸਪੋਟੀਫਾਈ ਵਰਗੇ ਆਨਲਾਈਨ ਪਲੇਟਫਾਰਮਾਂ ਨੂੰ ਪਾਸਧਾਰਕਾਂ ਨੂੰ ਛੋਟੀਆਂ ਅਤੇ ਸਥਾਨਕ ਸੰਸਥਾਵਾਂ ਜਿਵੇਂ ਕਿ ਸਿਨੇਮਾਘਰਾਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਵੱਲ ਧੱਕਣ ਲਈ ਯੋਜਨਾ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ‘ਆਪ’ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ’ਚ ਅਹਿਮ ਫ਼ੈਸਲਾ, ਗੰਨਾ ਮਿੱਲ ਫਗਵਾੜਾ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ
ਇਕ ਉਪਭੋਗਤਾ ਨੂੰ 200 ਯੂਰੋ ਦੇ ਮੁੱਲ ਤੋਂ ਵੱਧ ਇਕ ਟਿਕਟ, ਆਈਟਮ ਜਾਂ ਅਨੁਭਵ ਖਰੀਦਣ ਤੋਂ ਰੋਕਣ ਲਈ ਖਰੀਦਦਾਰੀ ਵੀ ਸੀਮਤ ਹੋਵੇਗੀ। ਸਪੇਨ ’ਚ ਇਸੇ ਤਰ੍ਹਾਂ ਦੀ ਸਕੀਮ ਨੌਜਵਾਨਾਂ ਨੂੰ 400 ਯੂਰੋ ਦੇ ਸੱਭਿਆਚਾਰਕ ਵਾਊਚਰ ਦੀ ਪੇਸ਼ਕਸ਼ ਕਰਦੀ ਹੈ, ਜਦੋਂ ਉਹ 18 ਸਾਲ ਦੀ ਉਮਰ ਤੱਕ ਪਹੁੰਚ ਜਾਂਦੇ ਹਨ। ਸਪੇਨ ਦੀ ਸਰਕਾਰ ਮੁਤਾਬਕ 18 ਸਾਲ ਦੀ ਉਮਰ ਦੇ 57.6 ਫ਼ੀਸਦੀ ਲੋਕਾਂ ਨੇ ਇਸ ਸਾਲ ਵਾਊਚਰ ਸਕੀਮ ਲਈ ਰਜਿਸਟਰਡ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮੂਸੇਵਾਲਾ ਨੂੰ ਲੈ ਕੇ ਪਿਤਾ ਦਾ ਵੱਡਾ ਖ਼ੁਲਾਸਾ, ‘ਆਪ’ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ’ਚ ਅਹਿਮ ਫ਼ੈਸਲਾ, ਪੜ੍ਹੋ Top 1
NEXT STORY