ਨਿਊਯਾਰਕ— ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ ਕਦਮ ਚੁੱਕਣ ਦੀ ਮੰਗ ਕਰਦੇ ਹੋਏ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ। ਵਾਤਾਵਰਣ ਵਰਕਰ ਗ੍ਰੇਟਾ ਥਨਬਰਗ ਨੇ ਸੰਯੁਕਤ ਰਾਸ਼ਟਰ ਨੌਜਵਾਨ ਜਲਵਾਯੂ ਸਿਖਰ ਸੰਮੇਲਨ ਤੋਂ ਪਹਿਲਾਂ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ। ਗ੍ਰੇਟਾ ਨੇ ਅੱਜ ਦੇ ਇਸ ਸੰਮੇਲਨ 'ਚ ਹਿੱਸਾ ਨਹੀਂ ਲਿਆ।
ਆਯੋਜਕਾਂ ਨੇ ਦੱਸਿਆ ਕਿ ਵਧਦੇ ਤਾਪਮਾਨ ਕਾਰਨ ਧਰਤੀ ਲਈ ਖਤਰਾ ਪੈਦਾ ਹੋ ਰਿਹਾ ਹੈ। ਜਲਵਾਯੂ ਪਰਿਵਰਤਨ ਨੂੰ ਲੈ ਕੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਏਸ਼ੀਆ, ਅਫਰੀਕਾ, ਯੂਰਪ ਤੇ ਲੈਟਿਨ ਅਮਰੀਕਾ 'ਚ ਪ੍ਰਦਰਸ਼ਨ ਹੋ ਚੁੱਕੇ ਹਨ। ਇਨ੍ਹਾਂ ਪ੍ਰਦਰਸ਼ਨਾਂ 'ਚ ਨੌਜਵਾਨ ਤੇ ਵਿਅਸਕਾਂ ਨੇ ਹਿੱਸਾ ਲਿਆ। ਨਿਊਯਾਰਕ 'ਚ ਇਕ ਰੈਲੀ 'ਚ ਥਨਬਰਗ ਨੇ ਕਿਹਾ ਕਿ ਬਦਲਾਅ ਆ ਰਿਹਾ ਹੈ, ਤੁਸੀਂ ਚਾਹੋ ਨਾ ਚਾਹੋ। ਨਿਊਯਾਰਕ 'ਚ ਕਰੀਬ 2.5 ਲੱਖ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ।
ਇਸ ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੇ 350.ਓਆਰਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਹਫਤੇ ਤੱਕ 163 ਦੇਸ਼ਾਂ 'ਚ ਹੋਣ ਵਾਲੇ 5,800 ਪ੍ਰਦਰਸ਼ਨਾਂ ਦੀ ਇਹ ਤਾਂ ਸ਼ੁਰੂਆਤ ਹੈ। ਬਰਲਿਨ ਤੋਂ ਬੋਸਟਰ, ਕੰਪਾਲਾ ਤੋਂ ਕਿਰੀਬਾਤੀ, ਸਿਓਲ ਤੋਂ ਸਾਓ ਪਾਓਲੋ 'ਚ ਵਾਤਾਵਰਣ ਸੁਰੱਖਿਆ ਦੇ ਲਈ ਪ੍ਰਦਰਸ਼ਨ ਹੋਏ।
ਪਾਕਿ ਸਿੱਖ ਲੜਕੀ ਆਪਣੀ ਤੇ ਪਤੀ ਦੀ ਸੁਰੱਖਿਆ ਲਈ ਪੁੱਜੀ ਲਾਹੌਰ ਹਾਈ ਕੋਰਟ
NEXT STORY