ਬ੍ਰਿਸਬੇਨ— ਆਸਟਰੇਲੀਆ ਦੇ ਬ੍ਰਿਸਬੇਨ 'ਚ ਸ਼ਨੀਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਦਰਅਸਲ ਉੱਤਰੀ ਬ੍ਰਿਸਬੇਨ 'ਚ ਪਾਰਕ ਰੋਡ 'ਤੇ ਤੜਕਸਾਰ ਸਵੇਰੇ ਤਕਰੀਬਨ 3.30 ਵਜੇ ਦੇ ਕਰੀਬ ਇਕ ਕਾਰ ਦੀ ਬਿਜਲੀ ਦੇ ਖੰਭੇ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਬਿਜਲੀ ਦੇ ਖੰਭੇ ਨੇ ਕਾਰ ਨੂੰ ਆਪਣੇ ਲਪੇਟ ਲੈ ਲਿਆ, ਜਿਸ ਕਾਰਨ ਇੰਜਣ ਪੂਰੀ ਤਰ੍ਹਾਂ ਨਾਲ ਸੜ ਗਿਆ।
ਕਾਰ ਨੂੰ 21 ਸਾਲਾ ਲੜਕੀ ਚਲਾ ਰਹੀ ਅਤੇ 20 ਸਾਲਾ ਲੜਕਾ ਵਿਚ ਬੈਠਾ ਸੀ। ਪੁਲਸ ਨੇ ਦੱਸਿਆ ਕਿ ਦੋਹਾਂ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਮੁਤਾਬਕ ਟੱਕਰ ਬਹੁਤ ਜ਼ੋਰਦਾਰ ਸੀ ਅਤੇ ਹਾਦਸੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਆਪਣੇ ਘਰਾਂ 'ਚੋਂ ਮਦਦ ਲਈ ਇਕੱਠੇ ਹੋਏ। ਘਟਨਾ ਵਾਲੀ ਥਾਂ 'ਤੇ ਇਕ ਸਥਾਨਕ ਨਰਸ ਅਤੇ ਔਰਤ ਨੇ ਉਨ੍ਹਾਂ ਦੋਹਾਂ ਨੂੰ ਦੇਖਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲਸ ਦਾ ਕਹਿਣਾ ਹੈ ਕਿ ਘਟਨਾ 'ਚ ਇਕੱਲੀ ਕਾਰ ਹੀ ਸ਼ਾਮਲ ਸੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਹਾਦਸੇ ਕਾਰਨ ਨੇੜੇ ਦੇ ਘਰਾਂ ਦੀ ਬਿਜਲੀ ਚਲੀ ਗਈ ਅਤੇ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ।
ਘਰੇਲੂ ਕਲੇਸ਼ ਨੇ ਕੈਨੇਡਾ 'ਚ ਉਜਾੜਿਆ ਪੰਜਾਬੀ ਦਾ ਘਰ, ਕੁੱਟ-ਕੁੱਟ ਕੇ ਪਤਨੀ ਦਾ ਕੀਤਾ ਕਤਲ (ਤਸਵੀਰਾਂ)
NEXT STORY