ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਕਾਰ 'ਤੇ ਪੱਥਰ ਡਿੱਗਣ ਨਾਲ ਮੱਧ ਪ੍ਰਦੇਸ਼ ਦੇ ਇਕ ਸੈਲਾਨੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਲਿਆਣ ਧਾਕੜ (35) ਪੁੱਤਰ ਬਨਵਾਰੀ ਲਾਲ ਧਾਕੜ ਵਜੋਂ ਹੋਈ ਹੈ। ਜਦਕਿ ਜ਼ਖਮੀਆਂ 'ਚ ਮਹੇਸ਼, ਸੁਨੀਲ ਅਤੇ ਸੁਦੀਪ ਜਾਦੌਨ ਸ਼ਾਮਲ ਹੈ। ਇਹ ਚਾਰੋਂ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਚੋਰਪੁਰਾ ਦੇ ਵਸਨੀਕ ਸਨ, ਜੋ ਕਿ ਹਿਮਾਚਲ ਘੁੰਮਣ ਆਏ ਸਨ।
ਪੁਲਸ ਨੇ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਬਿਲਾਸਪੁਰ ਦੇ ਥਾਪਨਾ ਪਿੰਡ ਵਿਚ ਟਨਲ ਨੰਬਰ-2 ਕੀਰਤਪੁਰ-ਨੇਰਚੌਕ ਕੋਲ ਵਾਪਰਿਆ, ਜਦੋਂ ਕਾਰ ਮਨਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਪੁਲਸ ਮੁਤਾਬਕ ਗੱਡੀ 'ਤੇ ਪੱਥਰ ਡਿੱਗਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ 3 ਹੋਰ ਯਾਤਰੀ ਜ਼ਖ਼ਮੀ ਹੋ ਗਏ।
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੀੜਤਾਂ ਨੂੰ ਬਿਲਾਸਪੁਰ ਦੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਲੈ ਗਈ। ਕਲਿਆਣ ਧਾਕੜ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਓਧਰ DSP ਬਿਲਾਸਪੁਰ ਮਦਨ ਧੀਮਾਨ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਸੁਪਰੀਮ ਕੋਰਟ ਨੇ ਮੰਤਰੀਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਬਹਾਲ ਕਰਨ ਦੇ ਹਾਈ ਕੋਰਟ ਦੇ ਆਦੇਸ਼ 'ਤੇ ਲਾਈ ਰੋਕ
NEXT STORY