ਵਾਸ਼ਿੰਗਟਨ (ਭਾਸ਼ਾ): ਵਾਤਾਵਰਣ ਦੇ ਖੇਤਰ ਵਿਚ ਕੰਮ ਕਰਨ ਵਾਲੇ ਮੁੰਬਈ ਦੇ 12 ਸਾਲਾ ਮੁੰਡੇ ਨੂੰ ਵਾਤਾਵਰਣ ਨਾਲ ਸੰਬਧਤ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਲਈ '2021 ਇੰਟਰਨੈਸ਼ਨਲ ਯੰਗ ਇਕੋ-ਹੀਰੋ' ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, ਅਯਾਨ ਸ਼ਾਂਕਤਾ ਨੇ ਆਪਣੇ ਪ੍ਰਾਜੈਕਟ 'ਪਵਈ ਝੀਲ ਦੀ ਸੰਭਾਲ ਅਤੇ ਮੁੜ ਸੁਰਜੀਤ' ਲਈ 8 ਤੋਂ 14 ਉਮਰ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ।
ਉਹ ਦੁਨੀਆ ਭਰ ਦੇ 25 ਨੌਜਵਾਨ ਵਾਤਾਵਰਣ ਕਾਰਕੁਨਾਂ ਵਿਚੋਂ ਇਕ ਹਨ ਜਿਹਨਾਂ ਨੂੰ 'ਐਕਸ਼ਨ ਫੌਰ ਨੇਚਰ' (AFN) ਨੇ ਇੰਟਰਨੈਸ਼ਨਲ ਯੰਗ ਇਕੋ-ਹੀਰੋ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਪੁਰਸਕਾਰ ਦੇ ਤਹਿਤ ਵਾਤਵਾਰਣ ਪ੍ਰਤੀ ਜਾਗਰੂਕ 8 ਤੋਂ 16 ਸਾਲ ਦੀ ਉਮਰ ਦੇ ਉਹਨਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਮੁਸ਼ਕਲ ਵਾਤਾਵਰਣ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਹਿਮ ਕਦਮ ਚੁੱਕ ਰਹੇ ਹਨ। ਪਵਈ ਝੀਲ ਦੇ ਨੇੜੇ ਰਹਿਣ ਵਾਲੇ ਅਯਾਨ ਨੇ ਕਿਹਾ,''ਮੇਰਾ ਉਦੇਸ਼ ਇਕ ਸਾਫ ਅਤੇ ਪਾਣੀ ਦੇ ਜੀਵੰਤ ਸਰੋਤ ਦੇ ਤੌਰ 'ਤੇ ਇਸ ਝੀਲ ਨੂੰ ਪਹਿਲਾਂ ਵਾਂਗ ਬਣਾਉਣਾ ਹੈ।'' ਇਹ ਝੀਲ ਕਦੇ ਮੁੰਬਈ ਲਈ ਪੀਣ ਵਾਲੇ ਪਾਣੀ ਦਾ ਸਰੋਤ ਹੁੰਦੀ ਸੀ ਪਰ ਹੁਣ ਇੱਥੇ ਕੂੜਾ ਅਤੇ ਸੀਵਰ ਦਾ ਪਾਣੀ ਹੈ।''
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਸਰਕਾਰ ਦੀ ਮਦਦ ਲਈ ਚੀਨ ਨੇ ਖੋਲ੍ਹਿਆ ਖਜ਼ਾਨਾ, 310 ਲੱਖ ਡਾਲਰ ਦੀ ਮਦਦ ਦਾ ਐਲਾਨ
ਅਯਾਨ ਦੇ ਪ੍ਰਾਜੈਕਟ ਦਾ ਉਦੇਸ਼ ਪ੍ਰਦੂਸ਼ਣ, ਝੀਲ ਨੂੰ ਸਾਫ ਕਰਨ ਅਤੇ ਉਸ ਦੇ ਵਾਤਾਵਰਣ ਦੀ ਰੱਖਿਆ ਕਰਨ ਸੰਬਧੀ ਜਾਗਰੂਕਤਾ ਪੈਦਾ ਕਰਨਾ ਹੈ। ਜਾਗਰੂਕਤਾ ਪੈਦਾ ਕਰਨ ਲਈ ਗੈਰ ਸਰਕਾਰੀ ਸੰਗਠਨਾਂ ਨਾਲ ਕੰਮ ਕਰਨ ਤੋਂ ਇਲਾਵਾ, ਅਯਾਨ ਨੇ ਝੀਲ ਦੀ ਸਥਿਤੀ ਬਾਰੇ ਇੱਕ ਵਰਕ ਰਿਪੋਰਟ ਤਿਆਰ ਕੀਤੀ ਹੈ ਅਤੇ ਇਸ ਸਮੇਂ ਉਹ ਪੋਵਈ ਝੀਲ ਤੇ ਇੱਕ ਡਾਕੂਮੈਂਟਰੀ 'ਤੇ ਕੰਮ ਕਰ ਰਿਹਾ ਹੈ।
ਸ਼੍ਰੀਲੰਕਾ ਨੂੰ ਚੀਨ ਨੇ ਬਣਾਇਆ ਕੰਗਾਲ, ਬੁਰੇ ਹਾਲ ਹੋਣ ਕਾਰਨ ਰੋਟੀ ਦੇ ਪਏ ਲਾਲੇ
NEXT STORY